ਨੋਬੇਲ ਇਨਾਮ ਜੇਤੂ ਮਲਾਲਾ ਵੱਲੋਂ ਬੋਕੋ ਹਰਾਮ ਖ਼ਿਲਾਫ਼ ਆਵਾਜ਼ ਬੁਲੰਦ

ਮਾਇਦੂਗੁੜੀ –  ਜਹਾਦੀ ਜਥੇਬੰਦੀ ਬੋਕੋ ਹਰਾਮ ਵੱਲੋਂ ਅਗਵਾ ਕੀਤੀਆਂ ਮੁਟਿਆਰਾਂ ਖ਼ਿਲਾ਼ਫ ਆਵਾਜ਼ ਉਠਾਉਣ ਵਾਲੀ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੂੰ ਨਾਇਜੀਰੀਆ ਦੇ ਉੱਤਰਪੂਰਬੀ ਸ਼ਹਿਰ ਦੀਆਂ ਦਰਜਨਾਂ ਨੌਜਵਾਨ ਮਹਿਲਾਵਾਂ ਨੇ ਵਧਾਈ ਦਿੰਦਿਆਂ ਖ਼ੁਸ਼ੀ ਜ਼ਾਹਰ ਕੀਤੀ ਹੈ। ਮਲਾਲਾ ਅੱਜਕੱਲ੍ਹ ਆਪਣੇ ‘ਕੁੜੀਆਂ ਦੀ ਤਾਕਤ’ ਟ੍ਰਿਪ ਤਹਿਤ ਨਾਇਜੀਰੀਆ ਦੇ ਦੌਰੇ ’ਤੇ ਹੈ। ਮਲਾਲਾ ਦੀ ਨਾਇਜੀਰੀਆ ਦੀ ਇਹ ਦੂਜੀ ਫ਼ੇਰੀ ਹੈ। ਇਸ ਤੋਂ ਪਹਿਲਾਂ ਸਾਲ 2014 ਵਿੱਚ ਵੀ ਮਲਾਲਾ ਇਥੇ ਆਈ ਸੀ। ਅੱਜ ਦੀ ਫੇਰੀ ਮੌਕੇ ਮਲਾਲਾ ਕਾਰਜਕਾਰੀ ਰਾਸ਼ਟਰਪਤੀ ਯੇਮੀ ਓਸਿਨਬਾਜੋ ਨੂੰ ਵੀ ਮਿਲੀ। ਵੀਹ ਸਾਲਾ ਪਾਕਿਸਤਾਨੀ ਕਾਰਕੁਨ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਨੌਜਵਾਨ ਮਹਿਲਾਵਾਂ ਵੱਲੋਂ ਵਿਖਾਈ ਬਹਾਦਰੀ ਨੇ ਉਸ ਨੂੰ ਕਾਫ਼ੀ ਟੁੰਬਿਆ ਹੈ। ਮਲਾਲਾ ਨੇ ਕਿਹਾ ਕਿ ਇਹ ਮਹਿਲਾਵਾਂ ਵਿਸ਼ਵ ਦੇ ਸਭ ਤੋਂ ਮਾੜੇ ਮਨੁੱਖਤਾਵਾਦੀ ਸੰਕਟ ਨਾਲ ਜੂਝਣ ਦੇ ਬਾਵਜੂਦ ਦਲੇਰੀ ਨਾਲ ਸਿੱਖਿਆ ਲੈਣ ਦੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਜੁੱਟੀਆਂ ਹੋਈਆਂ ਹਨ। ਮਲਾਲਾ ਨੇ ਕਿਹਾ ਕਿ ਉਹ ਆਪਣੇ ‘ਲੜਕੀ ਦੀ ਤਾਕਤ’ ਟ੍ਰਿਪ ਤਹਿਤ ਵਿਸ਼ਵ ਦੇ ਕਈ ਮੁਲਕਾਂ ’ਚ ਜਾ ਰਹੀ ਹੈ। ਮਲਾਲਾ ਇਸ ਮੌਕੇ, ਚਿਬੋਕ ਨਾਲ ਸਬੰਧਤ ਸਕੂਲੀ ਲੜਕੀਆਂ ਨੂੰ ਮਿਲੀ, ਜਿਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਬੋਕੋ ਹਰਾਮ ਨੇ ਵੱਡੀ ਗਿਣਤੀ ਲੋਕਾਂ ਦੇ ਨਾਲ ਅਗਵਾ ਕਰ ਲਿਆ ਸੀ। ਮਲਾਲਾ ਨੇ ਕਿਹਾ,‘ਮੈਂ ਇਥੇ ਨਾਇਜੀਰੀਅਨ ਕੁੜੀਆਂ ਕਰ ਕੇ ਆਈ ਹਾਂ। ਉਨ੍ਹਾਂ ਲਈ ਲੜਨਾ ਤੇ ਉਨ੍ਹਾਂ ਲਈ ਬੋਲਣਾ ਹੀ ਮੇਰਾ ਕੰਮ ਹੈ।’ ਇਸ ਮੌਕੇ ਮਲਾਲਾ ਸ਼ਹਿਰ ਅੰਦਰਲੇ ਤੇ ਨੇੜਲੇ ਮੁੜ ਸਥਾਪਿਤ ਕੀਤੇ ਕੈਂਪਾਂ ’ਚ ਵੀ ਗਈ।

Be the first to comment

Leave a Reply