ਨੋਵਾਕ ਜੋਕੋਵਿਚ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਦੇ ਆਪੋ-ਆਪਣੇ ਮੈਚ ਜਿੱਤ ਕੇ ਦੂਜੇ ਗੇੜ ’ਚ ਪਚੁੰਚੇ

TENNIS-FRA-OPEN-MEN

ਪੈਰਿਸ   (ਸਾਂਝੀ ਸੋਚ ਬਿਊਰੋ)  ਫਰੈਂਚ ਓਪਨ ਦੇ ਪ੍ਰਮੁੱਖ ਦਾਅਵੇਦਾਰ ਰਾਫ਼ੇਲ ਨਡਾਲ ਤੇ ਨੋਵਾਕ ਜੋਕੋਵਿਚ ਅੱਜ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਦੇ ਆਪੋ-ਆਪਣੇ ਮੈਚ ਜਿੱਤ ਕੇ ਦੂਜੇ ਗੇੜ ’ਚ ਪਹੁੰਚ ਗਏ। ਮੌਜੂਦਾ ਚੈਂਪੀਅਨ ਨੋਵਾਕ ਜੋਕੋਵਿਚ ਨੇ ਸਪੇਨ ਦੇ ਮਾਰਸਲ ਗਰੈਨੋਲਰਸ ਨੂੰ ਸਿੱਧੇ ਸੈੱਟਾਂ ਵਿੱਚ 6-3, 6-4, 6-2 ਦੇ ਫ਼ਰਕ ਨਾਲ ਮਾਤ ਦੇ ਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਪੂਰੇ ਮੁਕਾਬਲੇ ਦੌਰਾਨ ਸਰਬੀਅਨ ਖਿਡਾਰੀ ਨੇ ਦਬਦਬਾ ਬਣਾਈ ਰੱਖਿਆ ਤੇ ਆਪਣੇ ਵਿਰੋਧੀ ਨੂੰ ਆਸਾਨੀ ਨਾਲ ਮਾਤ ਦਿੱਤੀ। ਜੋਕੋਵਿਚ ਨੇ ਨਵੇਂ ਕੋਚ ਤੇ ਸਾਬਕਾ ਟੈਨਿਸ ਦਿੱਗਜ ਆਂਦਰੇ ਆਗਾਸੀ ਦੀ ਅਗਵਾਈ ’ਚ ਇਹ ਪਹਿਲੀ ਜਿੱਤ ਦਰਜ ਕੀਤੀ। ਇਕ ਹੋਰ ਅਹਿਮ ਮੁਕਾਬਲੇ ’ਚ ਰਾਫੇਲ ਨਡਾਲ ਨੇ ਆਪਣੇ ਵਿਰੋਧੀ ਫਰੈਂਚ ਖਿਡਾਰੀ ਬੀਨੋਇਟ ਪੇਅਰ ਨੂੰ ਸੌਖੇ ਮੁਕਾਬਲੇ ’ਚ 6-1, 6-4, 6-1 ਦੇ ਫ਼ਰਕ ਨਾਲ ਸ਼ਿਕਸਤ ਦਿੱਤੀ।  ਨਾਡਾਲ ਇਸ ਟੂਰਨਾਮੈਂਟ ਨੂੰ ਜਿੱਤ ਕੇ ਓਪਨ ਵਰਗ ਦੇ ਵਿੱਚ 10 ਗਰੈਂਡ ਸਲੈਮ ਟੂਰਨਾਮੈਂਟ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਨ ਲਈ ਪੂਰਾ ਟਿੱਲ ਰਿਹਾ ਹੈ। ਨਡਾਲ ਨੇ ਆਖ਼ਰੀ ਗਰੈਂਡ ਸਲੈਮ 2014 ਵਿੱਚ ਜਿੱਤਿਆ ਸੀ ਤੇ ਉਹ ਤਿੰਨ ਸਾਲਾਂ ਦੇ ਸੋਕੇ ਨੂੰ ਮੁਕਾਉਣ ਦੇ ਰੌਂਅ ’ਚ ਹੈ। ਇਸੇ ਤਰ੍ਹਾਂ ਔਰਤਾਂ ਦੇ ਸਿੰਗਲਜ਼ ਮੁਕਾਬਲੇ ’ਚ ਸਾਬਕਾ ਨੰਬਰ ਇਕ ਅਮਰੀਕੀ ਖਿਡਾਰਨ ਵੀਨਸ ਵਿਲੀਅਮਜ਼ ਨੇ ਚੀਨ ਦੀ ਵਾਂਗ ਕਿਆਂਗ ਨੂੰ ਲਗਾਤਾਰ ਸੈੱਟਾਂ ’ਚ 6-4, 7-6 ਨਾਲ ਮਾਤ ਦੇ ਕੇ ਦੂਜੇ ਗੇੜ ਵਿੱਚ ਪ੍ਰਵੇਸ਼ ਕੀਤਾ। ਇਸ ਮੁਕਾਬਲੇ ਨੂੰ ਜਿੱਤਣ ਲਈ ਅਮਰੀਕੀ ਖਿਡਾਰਨ ਨੂੰ ਕਾਫ਼ੀ ਪਸੀਨਾ ਵਹਾਉਣਾ ਪਿਆ। ਮੈਚ ਦਾ ਦੂਸਰਾ ਸੈੱਟ ਵੀਨਸ ਨੇ ਟਾਈਬ੍ਰੇਕਰ ਰਾਹੀਂ ਜਿੱਤਿਆ।

Be the first to comment

Leave a Reply