ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਕਮਾਈ ਦੇ ਯੋਗ ਬਣਾਉਣ ਲਈ ਜਿਲੇ ਖੋਲੇ ਜਾਣਗੇ 8 ਹੋਰ ਹੁਨਰ ਵਿਕਾਸ ਕੇਂਦਰ: ਡੀ.ਸੀ.

ਖੇਮਕਰਨ –  ਤਰਨਤਾਰਨ ਜ਼ਿਲ•ੇ ਦੇ ਸਰਹੱਦੀ ਇਲਾਕਿਆਂ ਵਿਚ ਰਹਿੰਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਕਮਾਈ ਕਰਨ ਦੇ ਯੋਗ ਬਣਾਉਣ ਲਈ ਜਲਦ ਹੀ 8 ਹੋਰ ਹੁਨਰ ਵਿਕਾਸ ਕੇਂਦਰ ਖੋਲ•ੇ ਜਾ ਰਹੇ ਹਨ। ਇਨ•ਾਂ ਕੇਂਦਰਾਂ ਦਾ ਉਦਘਾਟਨ 12 ਜੂਨ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸ. ਸੁਖਪਾਲ ਸਿੰਘ ਭੁਲ•ਰ ਅਤੇ 13 ਜੂਨ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਵੱਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਅੱਜ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਅਧੀਨ ਖੋਲ•ੇ ਜਾਣ ਵਾਲੇ 8 ਹੁਨਰ ਵਿਕਾਸ ਸੈਂਟਰਾਂ ਦੀ ਤਿਆਰੀ ਦਾ ਜਾਇਜਾ ਲੈਣ ਲਈ ਬੁਲਾਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ‘ਤੇ ਉਨ•ਾਂ ਨਾਲ ਹਲਕਾ ਖੇਮਕਰਨ ਦੇ ਵਿਧਾਇਕ ਸ. ਸੁਖਪਾਲ ਸਿੰਘ ਭੁਲ•ਰ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ•ਾਂ ਸੈਂਟਰਾਂ ‘ਤੇ ਸਰਕਾਰ ਵੱਲੋਂ ਕਰੀਬ 50 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਨ•ਾਂ ਸੈਂਟਰਾਂ ਵਿਚ ਵੱਖ ਵੱਖ ਕਿੱਤਿਆਂ ਦੀ ਮੁਹਾਰਤ ਹਾਸਲ ਕਰਨ ਵਾਲੇ ਨੌਜਵਾਨ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਮਾਈ ਕਰ ਸਕਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ•ਾਂ ਖੋਲ•ੇ ਜਾਣ ਵਾਲੇ ਸੈਂਟਰਾਂ ਦੇ ਪਹਿਲੇ ਬੈਚ ਵਿਚ 500 ਦੇ ਕਰੀਬ ਬੱਚੇ ਸਿੱਖਿਆ ਪ੍ਰਾਪਤ ਕਰਨਗੇ। ਉਨ•ਾਂ ਕਿਹਾ ਕਿ ਸਿੱਖਿਆ ਹਾਸਲ ਕਰਨ ਵਾਲੇ ਹਰ ਬੱਚੇ ਲਈ 100 ਫੀਸਦੀ ਪਲੇਸਮੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਜਿਹੜਾ ਨੌਜਵਾਨ ਕਿੱਤਾ ਮੁੱਖੀ ਕੋਰਸਾਂ ਵਿਚ ਮੁਹਾਰਤ ਹਾਸਲ ਕਰਕੇ ਆਪਣੇ ਧੰਦੇ ਖੋਲਣ ਦਾ ਚਾਹਵਾਨ ਹੋਵੇਗਾ ਉਨ•ਾਂ 33 ਫੀਸਦੀ ਤੱਕ ਦੀ ਸਬਸਿਡੀ  ‘ਤੇ ਬੈਂਕਾਂ ਤੋਂ ਕਰਜੇ ਵੀ ਦਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਰਹੱਦੀ ਏਰੀਆ ਵਿਕਾਸ ਪ੍ਰੋਗਰਾਮ ਅਧੀਨ ਪਿੰਡ ਰੱਤੋਕੇ, ਘਰਿਆਲਾ, ਵਲਟੋਹਾ, ਗੰਡੀਵਿੰਡ, ਦਿਆਲਪੁਰਾ ਅਤੇ ਅਮੀਸ਼ਾਹ ਪਿੰਡਾਂ ‘ਚ ਇਹ ਸੈਂਟਰ ਖੋਲੇ ਜਾਣਗੇ। ਉਨ•ਾਂ ਕਿਹਾ ਕਿ ਇਨ•ਾਂ ਸੈਂਟਰਾਂ ਵਿਚ ਲੋੜੀਂਦੀ ਮਾਤਰਾ ਵਿਚ ਸਿਖਲਾਈ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਚੰਗੀ ਮੁਹਾਰਤ ਵਾਲੇ ਅਧਿਆਪਕ ਇਥੇ ਨੌਜਵਾਨਾਂ ਨੂੰ ਟਰੇਨਿੰਗ ਦੇਣਗੇ। ਉਨ•ਾਂ ਕਿਹਾ ਕਿ ਇਨ•ਾਂ ਸੈਂਟਰਾਂ ਵਿਚ ਟਰੇਨਿੰਗ ਲੈਣ ਦੇ ਹਰ ਚਾਹਵਾਨ ਨੌਜਵਾਨ ਨੂੰ ਦਾਖਲਾ ਦਿੱਤਾ ਜਾਵੇਗਾ। ਮੀਟਿੰਗ ਦੌਰਾਨ ਪਹੁੰਚੇ ਸੰਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਬੱਚੇ ਉਨ•ਾਂ ਦੇ ਸਰਕਾਰੀ ਸਕੂਲਾਂ ਵਿਚੋਂ ਪਾਸ ਹੋ ਚੁੱਕੇ ਹਨ ਅਤੇ ਕੰਮ ਕਰਨ ਦੀ ਇੱਛਾ ਰੱਖਦੇ ਹਨ ਅਜਿਹੇ ਬੱਚਿਆਂ ਦੀ ਪਹਿਚਾਣ ਕਰਕੇ ਇਨ•ਾਂ ਸੈਂਟਰਾਂ ਤੋਂ ਟਰੇਨਿੰਗ ਦਵਾਈ ਜਾਵੇ ਤਾਂ ਜੋ ਪੜੇ ਲਿਖੇ ਨੌਜਵਾਨ ਇਨ•ਾਂ ਸੈਂਟਰਾਂ ਤੋਂ ਟਰੇਨਿੰਗ ਹਾਸਲ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ।
ਇਸ ਮੀਟਿੰਗ ਦੌਰਾਨ ਬੋਲਦਿਆਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁਲ•ਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨਾਲ ਹਰ ਘਰ ਵਿਚ ਰੋਜ਼ਗਾਰ ਦੇਣ ਦੇ ਕੀਤੇ ਵਾਅਦੇ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਜ਼ਿਲ•ੇ ਭਰ ਵਿਚ ਖੁਲ•ੇ ਵੱਖ ਵੱਖ ਕਿੱਤਾ ਮੁੱਖੀ ਕੋਰਸਾਂ ਦੀ ਟਰੇਨਿੰਗ ਵਾਲੇ ਸੈਂਟਰਾਂ ਵਿਚ ਪਹੁੰਚ ਕਰਕੇ ਟਰੇਨਿੰਗ ਪ੍ਰਾਪਤ ਕਰਨੀ ਚਾਹੀਦੀ ਹੈ ਤਾਂ ਜੋ ਸਿੱਖਿਅਤ ਹੋ ਕੇ ਉਹ ਆਪਣੇ ਅਤੇ ਆਪਣੇ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ ਪੋਸ਼ਨ ਕਰ ਸਕਣ।

ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ•ੇ ਭਰ ‘ਚ ਖੋਲ•ੇ ਗਏ 11 ਸੈਂਟਰ
ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਜ਼ਿਲ•ੇ ਭਰ ਵਿਚ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ 11 ਸੈਂਟਰ ਤਾਮੀਰ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਸਰਕਾਰ ਵਲੋਂ ਹਰ ਇਕ ਸੈਂਟਰ ‘ਤੇ 32 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਨ•ਾਂ ਸੈਂਟਰਾਂ ਤੋਂ ਕੰਪਿਊਟਰ, ਮੋਬਾਇਲ ਰਿਪੇਅਰ, ਕਸਟਮਰ ਕੇਅਰ ਐਗਜੀਕਿਊਟਰ ਆਦਿ ਦੇ ਕੋਰਸ ਬਿਲਕੁਲ ਮੁਫਤ ਕਰਵਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਨ•ਾਂ ਸੈਂਟਰਾਂ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਆਉਣ ਵਾਲੇ ਹਰ ਸਿੱਖਿਆਰਥੀ ਨੂੰ ਸਰਕਾਰ ਵੱਲੋਂ 125 ਰੁਪਏ ਦੇ ਹਿਸਾਬ ਨਾਲ ਵਿਸ਼ੇਸ਼ ਭੱਤਾ, ਮੁਫਤ ਵਰਦੀ ਵੀ ਦਿੱਤੀ ਜਾਂਦੀ ਹੈ। ਓਰੀਅਨ ਕੰਪਨੀ ਵਲੋਂ ਚਲਾਏ ਜਾ ਰਹੇ ਇਨ•ਾਂ ਸੈਂਟਰਾਂ ਤੋਂ ਟਰੇਨਿੰਗ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ 10 ਤੋਂ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਲੀਆਂ ਨੌਕਰੀਆਂ ਵੀ ਲੈ ਕੇ ਦਿੱਤੀਆਂ ਜਾਂਦੀਆਂ ਹਨ।

ਬੀ.ਏ.ਡੀ.ਪੀ. ਅਧੀਨ ਜਲਦ ਬਣੇਗਾ ‘ਵਿਲੇਜ਼ ਹਾਰਟ’
ਡੀ.ਸੀ. ਖਰਬੰਦਾ ਨੇ ਦੱਸਿਆ ਕਿ ਸਰਹੱਦੀ ਏਰੀਆ ਵਿਕਾਸ ਪ੍ਰੋਜੈਕਟ ਸਕੀਮ ਅਧੀਨ ਜ਼ਿਲ•ੇ ਦੇ ਸਰਹੱਦੀ ਇਲਾਕੇ ਵਿਚ 25 ਲੱਖ ਰੁਪਏ ਖਰਚ ਕਰਕੇ ਜਲਦ ਹੀ ‘ਵਿਲੇਜ਼ ਹਾਰਟ’ ਦੀ ਉਸਾਰੀ ਕਰਵਾਈ ਜਾਵੇਗੀ। ਉਨ•ਾਂ ਕਿਹਾ ਕਿ ‘ਵਿਲੇਜ਼ ਹਾਰਟ’ ਇਕ ਤਰ•ਾਂ ਦਾ ਸ਼ੋਅ ਰੂਮ ਹੋਵੇਗਾ ਜਿਥੇ ਹੱਥੀ ਮਿਹਨਤ ਕਰਕੇ ਵੱਖ ਵੱਖ ਖਾਣ ਪੀਣ ਜਾਂ ਹੋਰ ਵਸਤੂਆਂ ਤਿਆਰ ਕਰਨ ਵਾਲੇ ਸਵੈ ਰੁਜ਼ਗਾਰੀ ਵਿਅਕਤੀ ਆਪਣੇ ਸਟਾਲ ਲਗਾ ਸਕਣਗੇ ਤਾਂ ਜੋ ਲੋਕ ਇਸ ਸ਼ੋਅ ਰੂਮ ਵਿਚ ਆ ਕੇ ਉਨ•ਾਂ ਵਲੋਂ ਤਿਆਰ ਕੀਤੀਆਂ ਵਸਤੂਆਂ ਦੀ ਖ੍ਰੀਦ ਕਰ ਸਕਣ।

ਬੀ.ਡੀ.ਪੀ.ਓਜ਼ ਕਰਨਗੇ ਹੁਨਰ ਵਿਕਾਸ ਕੇਂਦਰਾਂ ਦੀ ਚੈਕਿੰਗ
ਜ਼ਿਲ•ੇ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ•ੇ ਵਿਚ ਕੰਮ ਕਰ ਰਹੇ ਸਾਰੇ ਹੁਨਰ ਵਿਕਾਸ ਕੇਂਦਰਾਂ ਦੀ ਸਮੇਂ ਸਮੇਂ ਚੈਕਿੰਗ ਕਰਨਗੇ ਅਤੇ ਉਥੇ ਨੌਜਵਾਨਾਂ ਨੂੰ ਮਿਲ ਰਹੀ ਸਹੀ ਸਿੱਖਿਆ ਨੂੰ ਹਰ ਹਾਲਤ ਵਿਚ ਜਰੂਰੀ ਬਣਾਉਣਗੇ। ਉਨ•ਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਖੋਲ•ੇ ਜਾ ਰਹੇ ਹੁਨਰ ਵਿਕਾਸ ਕੇਂਦਰਾਂ ਦੇ ਨੋਡਲ ਅਫ਼ਸਰ ਸੰਬੰਧਤ ਸਕੂਲ ਦੇ ਪ੍ਰਿੰਸੀਪਲਾਂ ਨੂੰ ਲਗਾਇਆ ਗਿਆ ਹੈ ਤਾਂ ਜੋ ਉਹ ਇਨ•ਾਂ ਸੈਂਟਰਾਂ ‘ਤੇ ਸਹੀ ਨਿਗਾ ਰੱਖ ਕੇ ਬੱਚਿਆਂ ਨੂੰ ਸਹੀ ਟਰੇਨਿੰਗ ਮੁਹੱਈਆ ਕਰਵਾ ਸਕਣ।

ਸਵੇਰ ਦੀ ਸਭਾ ‘ਚ ਰੁਜ਼ਗਾਰ ਸਕੀਮਾਂ ਬਾਰੇ ਬੱਚਿਆਂ ਨੂੰ ਚਾਨਣਾ ਪਾਉਣਗੇ ਸਕੂਲ ਮੁੱਖੀ
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ•ਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਗੱਲ ਯਕੀਨੀ ਬਣਾਉਣ ਕੇ ਸਾਰੇ ਸਕੂਲਾਂ ਦੇ ਮੁੱਖੀ ਸਵੇਰ ਦੀ ਪ੍ਰਾਰਥਣਾ ਸਮੇਂ 10ਵੀਂ, 11ਵੀਂ ਅਤੇ 12ਵੀਂ ਵਿਚ ਪੜ•ਦੇ ਬੱਚਿਆਂ ਨੂੰ ਸਰਕਾਰ ਦੀਆਂ ਵੱਖ ਵੱਖ ਰੁਜ਼ਗਾਰ ਸੰਬੰਧੀ ਸਕੀਮਾਂ ਬਾਰੇ ਜਾਣੂ ਕਰਵਾਉਣਗੇ ਤਾਂ ਜੋ ਸਕੂਲਾਂ ਵਿਚੋਂ ਸਿੱਖਿਆ ਪ੍ਰਾਪਤ ਕਰਕੇ ਕੰਮ ਕਰਨ ਦੇ ਚਾਹਵਾਨ ਬੱਚੇ ਸਰਕਾਰ ਦੀਆਂ ਲਾਭਕਾਰੀ ਸਕੀਮਾਂ ਦਾ ਸਹੀ ਲਾਭ ਪ੍ਰਾਪਤ ਕਰਕੇ ਆਪਣੇ ਪੈਰਾਂ ‘ਤੇ ਖੜੇ ਹੋ ਸਕਣ।

Be the first to comment

Leave a Reply