ਨੌਜਵਾਨੀ ਨੂੰ ਸ਼ਾਰਟਕੱਟ ਤੋਂ ਦੂਰ ਰਹਿਣ ਦੀ ਸਲਾਹ ਦੇਵੇਗੀ “ਠੱਗ ਲਾਇਫ”

 

ਚੰਡੀਗੜ੍ਹ  : ਪੰਜਾਬੀ ਕਾਮੇਡੀ ਦੇ ਦੌਰ ਚ ਿੲੱਕ ਹੋਰ ਅਧਿਆਏ ਜੋੜਨ ਆ ਰਹੀ ਨਵੀਂ ਪੰਜਾਬੀ ਫਿਲਮ ‘ਠੱਗ ਲਾਇਫ’ ਸ਼ੁੱਕਰਵਾਰ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ ।  ਫਿਲਮ ਦਾ ਵਿਸ਼ਾ ਨੌਜਵਾਨੀ ਨੂੰ ਜਿੰਦਗੀ ਚ ਕਾਮਯਾਬ ਹੋਣ ਕਈ ਸ਼ਾਰਟਕੱਟ ਨਾਂ-ਅਪਨਾਉਣ ਦਾ ਸੰਦੇਸ਼ ਦੇਣਾ ਹੈ ਜਿਸਨੂੰ ਹਾਸੇ-ਖੇਡੇ ਨਾਲ ਪਰਦੇ ਤੇ ਉਤਾਰਿਆ ਗਿਆ ਹੈ । ‘ਤੇਗ’ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਿੲਸ ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਹਨ ਜੋ ਪਹਿਲੀ ਵਾਰ ਫਿਲਮ ਨਿਰਮਾਣ ਦੇ ਖੇਤਰ ਵਿੱਚ ਪੈਰ ਰੱਖ ਰਹੇ ਨੇ । ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਫਿਲਮ ਦੀ ਪੂਰੀ ਸਟਾਰਕਾਸਟ ਮੌਜੂਦ ਰਹੀ ਤੇ ਉਹਨਾਂ ਨੇ ਫਿਲਮ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕੀਤੇ। ਅਦਾਕਾਰ ਅਤੇ ਲੇਖਕ ਮੁਕੇਸ਼ ਵੋਹਰਾ ਨੇ ਿੲਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਤੇ ਹਰੀਸ਼ ਵਰਮਾ, ਕਾਮੇਡੀਅਨ ਰਾਜੀਵ ਠਾਕੁਰ, ਸਿੰਗਰ ਜੱਸ ਬਾਜਵਾ ਤੇ ਿੲਹਾਨਾ ਢਿੱਲੋਂ ਫਿਲਮ ਦੇ ਮੁੱਖ ਕਲਾਕਾਰ ਨੇ ਿੲਹਨਾਂ ਕਲਾਕਾਰਾਂ ਦੇ ਨਾਲ ਕਮੇਡੀ ਦਾ ਤੜਕਾ ਲਾਇਆ ਹੈ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ ਵਰਗੇ ਦਿੱਗਜਾਂ ਨੇ । ‘ਠੱਗ ਲਾਇਫ’ ਲਈ ਚੁਣੌਤੀ ਿੲਹ ਵੀ ਹੈ ਕਿ 21 ਜੁਲਾਈ ਨੂੰ ਹੀ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਹਾਲੀਵੁੱਡ ਫਿਲਮ ‘ਦ ਬਲੈਕ ਪ੍ਰਿੰਸ’ ਵੀ ਿਰਲੀਜ ਹੋ ਰਹੀ ਹੈ ਜਿਸਨੂੰ ਅੰਗਰੇਜੀ ਦੇ ਨਾਲ ਨਾਲ ਪੰਜਾਬੀ ਤੇ ਹਿੰਦੀ ਭਾਸ਼ਾ ਚ ਵੀ ਰਿਲੀਜ ਕੀਤਾ ਜਾ ਰਿਹਾ ਹੈ ਸੋ ਦਿਲਚਸਪ ਹੈ ਕਿ ਦਰਸ਼ਕਾਂ ਤੇ ਛਾਪ ‘ਠੱਗ’ ਛੱਡਣਗੇ ਜਾਂ ‘ਮਹਾਰਾਜਾ’

Be the first to comment

Leave a Reply