ਨੌਜਵਾਨ ਕੁੜੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਮਾਪਿਆਂ ‘ਤੇ ਟੁੱਟ ਪਿਆ ਕਹਿਰ’

ਚੰਡੀਗੜ੍ਹ : ਇੱਥੋਂ ਦੇ ਸੈਕਟਰ-25 ‘ਚ ਸ਼ਨੀਵਾਰ ਨੂੰ ਇਕ ਨੌਜਵਾਨ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਹ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਉਸ ਦੀ ਧੀ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਸੀ। ਸ਼ਨੀਵਾਰ ਦੀ ਸਵੇਰੇ ਉਹ ਆਪਣੀ ਡਿਊਟੀ ‘ਤੇ ਗਿਆ ਹੋਇਆ ਸੀ, ਜਦੋਂ ਕਿ ਉਸ ਦੀ ਪਤਨੀ ਤੇ ਧੀ ਘਰ ‘ਚ ਇਕੱਲੀਆਂ ਸਨ। ਡਿਊਟੀ ਦੌਰਾਨ ਹੀ ਉਸ ਨੂੰ ਫੋਨ ਗਿਆ ਕਿ ਉਸ ਦੀ ਧੀ ਨੇ ਫਾਹਾ ਲੈ ਲਿਆ ਹੈ।

ਜਦੋਂ ਤੱਕ ਉਸ ਦੀ ਮਾਂ ਉਸ ਨੂੰ ਲੈ ਕੇ ਹਸਪਤਾਲ ਪੁੱਜੀ, ਉਸ ਸਮੇਂ ਤੱਕ ਕੁੜੀ ਦੀ ਮੌਤ ਹੋ ਚੁੱਕੀ ਸੀ। ਜਵਾਨ ਧੀ ਦੀ ਮੌਤ ਨਾਲ ਮਾਪਿਆਂ ‘ਤੇ ਕਹਿਰ ਟੁੱਟ ਪਿਆ। ਫਿਲਹਾਲ ਮ੍ਰਿਤਕਾ ਕੋਲੋਂ ਕਿਸੇ ਤਰ੍ਹਾਂ ਦਾ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਅਸਲ ਸੱਚਾਈ ਕੀ ਹੈ। ਫਿਲਹਾਲ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Be the first to comment

Leave a Reply