ਨੌਜਵਾਨ ਟੀਮ ਦੇ ਖਿਡਾਰੀਆਂ ਲਈ ਅਸਲੀ ਚੁਣੌਤੀ – ਦ੍ਰਾਵਿੜ

ਮੁੰਬਈ — ਵਿਸ਼ਵ ਜੇਤੂ ਅੰਡਰ-19 ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਨੌਜਵਾਨ ਟੀਮ ਦੇ ਖਿਡਾਰੀਆਂ ਲਈ ਅਸਲੀ ਚੁਣੌਤੀ ਅਤੇ ਸੰਘਰਸ਼ ਹੁਣ ਜਾ ਕੇ ਸ਼ੁਰੂ ਹੋਵੇਗਾ। ਨਿਊਜ਼ੀਲੈਂਡ ਵਿਚ ਖੇਡੇ ਗਏ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਵਿਚ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਭਾਰਤੀ ਟੀਮ ਜੇਤੂ ਬਣੀ ਸੀ, ਜੋ ਉਸ ਦਾ ਚੌਥਾ ਅੰਡਰ-19 ਵਿਸ਼ਵ ਕੱਪ ਖਿਤਾਬ ਵੀ ਹੈ। ਟੀਮ ਦੇ ਵਤਨ ਪਰਤਣ ‘ਤੇ ਮੁੰਬਈ ਵਿਚ ਆਯੋਜਿਤ ਸਨਮਾਨ ਸਮਾਰੋਹ ‘ਚ ਦ੍ਰਾਵਿੜ ਨੇ ਹਾਲਾਂਕਿ ਮੰਨਿਆ ਕਿ ਇਹ ਟੀਮ ਦਾ ਚਾਹੇ ਸੁੰਦਰ ਸਫਰ ਹੈ ਪਰ ਉਸ ਦੀ ਅਸਲੀ ਚੁਣੌਤੀ ਵੀ ਹੁਣ ਸ਼ੁਰੂ ਹੋਵੇਗੀ। ਯੰਗ ਟੀਮ ਨੂੰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕੋਚ ਨੇ ਕਿਹਾ ਕਿ ਖਿਡਾਰੀਆਂ ਲਈ ਚੁਣੌਤੀ ਹੁਣ ਸ਼ੁਰੂ ਹੋਵੇਗੀ। ਉਨ੍ਹਾਂ ਨੂੰ ਹੁਣ ਜ਼ਿਆਦਾ ਮਿਹਨਤ ਕਰਨੀ ਪਵੇਗੀ ਅਤੇ ਅਗਲੇ ਕੁਝ ਸਾਲਾਂ ਵਿਚ ਇਨ੍ਹਾਂ ਦਾ ਕੰਮ ਅਤੇ ਮਿਹਨਤ ਹੀ ਅੱਗੇ ਦਾ ਰਸਤਾ ਤੈਅ ਕਰੇਗੀ। ਇਸ ਦੇ ਨਾਲ ਹੀ ਇਨ੍ਹਾਂ ਖਿਡਾਰੀਆਂ ਨੂੰ ਆਪਣੀ ਖੇਡ ਵਿਚ ਲਗਾਤਾਰਤਾ ਬਣਾਈ ਰੱਖਣ ‘ਤੇ ਵੀ ਧਿਆਨ ਦੇਣਾ ਪਵੇਗਾ।

Be the first to comment

Leave a Reply