ਪਗੜੀ ਉਤਰਣ ਤੋਂ ਬਾਅਦ ਹੰਗਾਮਾ

ਚੰਡੀਗੜ੍ਹ — ਵਿਧਾਨ ਸਭਾ ਇਕ ਲੜਾਈ ਦਾ ਅਖਾੜਾ ਬਣ ਕੇ ਰਹਿ ਗਈ ਹੈ। ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਕੁਝ ਨਾ ਕੁਝ ਨਵਾਂ ਕਰਕੇ ਸੁਰਖੀਆਂ ਬਟੋਰਨ ‘ਚ ਲੱਗੇ ਹੋਏ ਹਨ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਰੋਜ਼ਾਨਾ ਹੰਗਾਮਾ ਸ਼ੁਰੂ ਹੋ ਜਾਂਦਾ ਹੈ ਅਤੇ ਨੇਤਾ ਇਕ ਦੂਜੇ ਨਾਲ ਉਲਝਦੇ ਨਜ਼ਰ ਆਉਂਦੇ ਹਨ। ਵਿਧਾਨ ਸਭਾ ਸੈਸ਼ਨ ਦੇ 7ਵੇਂ ਦਿਨ ਵੀ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਪੀਕਰ ਕੇ. ਪੀ. ਰਾਣਾ ਨੇ ‘ਆਪ’ ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੂੰ ਵਿਧਾਨ ਸਭਾ ਦੇ ਅੰਦਰ ਆਉਣ ਦੀ ਮਨਾਹੀ ਕਰ ਦਿੱਤੀ। ਉਨ੍ਹਾਂ ਨੇ ਮਾਰਸ਼ਲ ਨੂੰ ਆਦੇਸ਼ ਦਿੱਤੇ ਕਿ ਦੋਹਾਂ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਰਾਣਾ ਦੀ ਇਸ ਗੱਲ ਦਾ ਇਤਰਾਜ਼ ਜਤਾਉਂਦੇ ਹੋਏ ਦੋਵੇਂ ਨੇਤਾ ਵਿਧਾਨ ਸਭਾ ਦੀ ਬਿਲਡਿੰਗ ਦੇ ਬਾਹਰ ਧਰਨੇ ‘ਤੇ ਬੈਠ ਗਏ।

Be the first to comment

Leave a Reply