ਪਟਨਾ ਸਾਹਿਬ ਅਤੇ ਭਦੌੜ ਵਿਖੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੂੰ ਸਨਮਾਨਿਤ ਕੀਤਾ

ਪਟਿਆਲਾ – ਭਾਰਤ ਦੀਆਂ ਪੁਰਾਤਨ ਰਿਆਸਤਾਂ ਦੇ ਇਤਿਹਾਸ ਨੂੰ ਆਧੁਨਿਕ ਅਤੇ ਨਿਵੇਕਲੇ ਢੰਗ ਨਾਲ ਲਿਖਣ ਵਾਲੇ ਅਤੇ ਤਖਤ ਪਟਨਾ ਸਾਹਿਬ ਅਤੇ ਤਖਤ ਹਜੂਰ ਸਾਹਿਬ ਦਾ ਇਤਿਹਾਸ ਲਿਖ ਚੁਕੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਦਾ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਵਲੋਂ ਆਪਣੀਆਂ ਪ੍ਰਕਾਸ਼ਿਤ ਲਿਖਤਾਂ ਰਾਹੀਂ ਧਰਮ ਦੀ ਕੀਤੀ ਗਈ ਸੇਵਾ ਦੀ ਸ਼ਲਾਘਾ ਕੀਤੀ ਗਈ| ਇਸੇ ਤਰਾਂ ਬਰਨਾਲਾ ਜਿਲੇ ਦੇ ਪਿੰਡ ਭਦੌੜ, ਜੋ ਕਿ ਹੁਣ ਇਕ ਸ਼ਹਿਰ ਬਣ ਚੁਕਿਆ ਹੈ, ਵਿਖੇ ਵੀ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਸ ਦਲਜੀਤ ਸਿੰਘ ਲੀਤਾ, ਬਿੰਦਰ ਭਦੌੜੀਆ ਅਤੇ ਹੋਰਨਾਂ ਪਿੰਡ ਵਾਸੀਆਂ ਵਲੋਂ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਲੀਤਾ ਨੇ ਕਿਹਾ ਕਿ ਪਿੰਡ ਭਦੌੜ ਨੂੰ ਮਾਣ ਹੈ ਕਿ ਸਾਹਿਤਕਾਰ ਲੱਕੀ ਦਾ ਜੱਦੀ ਪਿੰਡ ਭਦੌੜ ਹੈ ਅਤੇ ਆਪਣੀਆਂ ਲਿਖਤਾਂ ਰਾਹੀਂ ਜਗਮੋਹਨ ਸਿੰਘ ਲੱਕੀ ਨੇ ਪਿੰਡ ਭਦੌੜ ਦਾ ਨਾਮ ਪੂਰੀ ਦੁਨੀਆਂ ਵਿਚ ਹੀ ਪ੍ਰਸਿੱਧ ਕਰ ਦਿਤਾ ਹੈ| ਉਹਨਾਂ ਕਿਹਾ ਕਿ ਜਗਮੋਹਨ ਸਿੰਘ ਲੱਕੀ ਦੀਆਂ ਲਿਖਤਾਂ ਵਿਚੋਂ ਪਿੰਡ ਭਦੌੜ ਦੀ ਮਿੱਟੀ ਦੀ ਖੁਸ਼ਬੂ ਅਤੇ ਪੇਂਡੂ ਸਭਿਆਚਾਰ ਅਤੇ ਬੋਲੀ ਦਾ ਝਲਕਾਰਾ ਪੈਂਦਾ ਹੈ , ਜੋ ਕਿ ਸਾਡੇ ਲਈ ਮਾਣ ਲਈ ਗੱਲ ਹੈ| ਇਸ ਮੌਕੇ ਹੋਰ ਵੀ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ ਅਤੇ ਸਾਹਿਤਕਾਰ ਜਗਮੋਹਨ ਸਿੰਘ ਲੱਕੀ ਨੂੰ ਇਸੇ ਤਰਾਂ ਕਲਮ ਰਾਹੀਂ ਇਲਾਕੇ ਦੀ ਸੇਵਾ ਕਰਦਿਆਂ ਰਹਿਣ ਦੀ ਅਪੀਲ ਕੀਤੀ|

Be the first to comment

Leave a Reply