ਪਟਿਆਲਾ ‘ਚ ਆਬੋ ਹਵਾ ਗੁਣਵੱਤਾ ਮਾਪਕ ਯੰਤਰ ਸਥਾਪਿਤ

ਪਟਿਆਲਾ – ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸਹਿਰ ਦੀ ਆਬੋਹਵਾ ਦਾ ਲਗਾਤਾਰ ਪ੍ਰਦੂਸ਼ਣ ਮਾਪ ਕੇ ਹਵਾ ਦੀ ਗੁਣਵੱਤਾ ਦੱਸਣ ਵਾਲੇ ਯੰਤਰ ਨੂੰ ਵਿਧੀਵਤ ਚਾਲੂ ਕਰਨ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਸ਼੍ਰੀ ਕਾਹਨ ਸਿੰਘ ਪੰਨੂੰ ਨੇ ਕੀਤਾ|
ਇਸ ਹਵਾ ਗੁਣਵੱਤਾ ਮਾਪਕ ਯੰਤਰ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਇਸ ਯੰਤਰ ਰਾਹੀਂ ਆਬੋ ਹਵਾ ਦੇ ਅੱਠ ਪੈਰਾਮੀਟਰ ਪੀ.ਐ-ੱਮ.2.5, ਪੀ.ਐ-ੱਮ10, ਅਮੋਨੀਆ, ਸਲਫਰਡਾਈਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਓਸੋਨ ਆਦਿ ਮਾਪ ਕੇ ਹਵਾ ਦੀ ਗੁਣਵੱਤਾ ਕੱਢੀ ਜਾਂਦੀ ਹੈ ਜੋ ਹਵਾ ਪ੍ਰਦ੍ਹੂਣ ਕੰਟਰੋਲ ਕਰਨ ਲਈ ਥੋੜ੍ਹੇ ਸਮੇਂ ਦੀਆਂ ਅਤੇ ਲੰਬੇ ਸਮੇਂ ਦੀਆਂ ਪਾਲਿਸੀਆਂ ਨਿਰਧਾਰਤ ਕਰਨ ਲਈ ਲਾਭਦਾਇਕ ਸਿੱਧ ਹੁੰਦੀ ਹੈ| ਕਰੀਬਨ 70 ਲੱਖ ਰੁਪਏ ਦੀ ਕੀਮਤ ਵਾਲਾ ਇਹ ਯੰਤਰ ਪਟਿਆਲਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ ਤਰ ਵਿੱਚ ਲੱਗਣ ਨਾਲ ਸ਼ਹਿਰ ਵਾਸੀਆਂ ਨੂੰ ਹਵਾ ਦੀ ਕੁਆਲਿਟੀ ਦੀ ਲਗਾਤਾਰ ਜਾਣਕਾਰੀ ਪ੍ਰਾਪਤ ਹੁੰਦੀ ਰਹੇਗੀ| ਇਸ ਯੰਤਰ ਤੋਂ ਪ੍ਰਾਪਤ ਪੈਰਾਮੀਟਰ ਵਾਈਜ ਡਾਟਾ ਅਤੇ ਹਵਾ ਦੀ ਗੁਣਵੱਤਾ ਬੋਰਡ ਦੀ ਵੈ-ੱਬਸਾਈਟ ਤੇ ਹਰ ਵਕਤ ਉਪਲੱਬਧ ਰਹੇਗੀ|

Be the first to comment

Leave a Reply