ਪਟਿਆਲਾ ਮੀਡੀਆ ਕਲੱਬ ਵਲੋਂ ਪੱਤਰਕਾਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦਾ ਐਲਾਨ

ਪਟਿਆਲਾ  : ਪਟਿਆਲਾ ਮੀਡੀਆ ਕਲੱਬ (ਰਜਿ.) ਪਟਿਆਲਾ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨੇ ਦੇ ਮਾਮਲੇ ਵਿਚ ਪੱਤਰਕਾਰਾਂ ‘ਤੇ ਝੂਠੇ ਦਰਜ ਕੀਤੇ, 4 ਅਗਸਤ, 2017 : ਪਟਿਆਲਾ ਮੀਡੀਆ ਕਲੱਬ (ਰਜਿ.) ਪਟਿਆਲਾ ਨੇ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨੇ ਦੇ ਮਾਮਲੇ ਵਿਚ ਪੱਤਰਕਾਰਾਂ ‘ਤੇ ਝੂਠੇ ਦਰਜ ਕੀਤੇ ਗਏ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਬਿਆਨ ਵਿਚ ਕਲੱਬ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਭੰਗੂ, ਜਨਰਲਸਕੱਤਰ ਰਾਜੇਸ਼ ਸ਼ਰਮਾ ਪੰਜੌਲਾ ਤੇ ਖਜਾਨਚੀ ਗੁਰਪ੍ਰੀਤ ਸਿੰਘ ਚੱਠਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਦੁਨੀਆਂ ਭਰ ਵਿਚ ਲੋਕਤੰਤਰ ਦੇ ਚੌਥੇ ਥੰਮ ਦੀ ਰਾਖੀ ਵਾਸਤੇ ਆਵਾਜ਼ਾਂ ਉਠ ਰਹੀਆਂ ਹਨ, ਉਦੋਂ ਪੰਜਾਬ ਵਿਚ ਇਸ ਚੌਥੇ ਥੰਮ ਨੂੰ ਡੇਗਣ ਵਾਸਤੇਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਵਾਲੇ ਜਾਣ ਬੁਝ ਕੇ ਪੱਤਰਕਾਰਾਂ ਨੂੰ ਜ਼ਲੀਲ ਕਰਦੇ ਹਨ। ਉਹਨਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਟੋਲ ਪਲਾਜ਼ਾ ‘ਤੇ ਛੋਟ ਦਾ ਐਲਾਨ ਕੀਤਾ ਹੋਇਆ ਹੈ ਤਾਂ ਲਾਡੋਵਾਲ ਪਲਾਜ਼ਾ ਵਾਲਿਆਂ ਨੂੰਵੀ ਸਰਕਾਰ ਦਾ ਫੈਸਲਾ ਲਾਗੂ ਕਰਨਾ ਚਾਹੀਦਾ ਹੈ। ਉਹਨਾਂ ਨੇ ਪੰਜਾਬ ਸਰਕਾਰ ਤੇ ਕਮਿਸ਼ਨਰ ਲੁਧਿਆਣਾ ਪੁਲਿਸ ਤੋਂ ਮੰਗ ਕੀਤੀ ਕਿ ਲੋਕਤੰਤਰੀ ਢੰਗ ਨਾਲ ਆਪਣਾ ਹੱਕ ਮੰਗ ਰਹੇ ਪੱਤਰਕਾਰਾਂ ‘ਤੇ ਗਲਤ ਦਰਜ ਕੀਤੇ ਗਏ ਪਰਚੇ ਤੁਰੰਤ ਰੱਦ ਕੀਤੇ ਜਾਣ ਤੇ ਇਸ ਪਿੱਛੇਦੋਸ਼ੀਆਂ ਦੀ ਸ਼ਨਾਖ਼ਤ ਕਰ ਕੇ ਉਹਨਾਂ ਖਿਲਾਫ ਕਾਰਵਾਈ ਹੋਵੇ। ਪਟਿਆਲਾ ਮੀਡੀਆ ਕਲੱਬ ਦੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਇਸ ਮਾਮਲੇ ‘ਤੇ ਜਲਦ ਹੀ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਸੌਂਪਿਆ ਜਾਵੇਗਾ। ਪਟਿਆਲਾ ਮੀਡੀਆ ਕਲੱਬ ਟੀਮ ਨੇ ਲਾਡੋਵਾਲ ਧਰਨੇ ‘ਚ ਸ਼ਾਮਲ ਪੱਤਰਕਾਰਾਂ ਦੇ ਮੋਢੇ ਨਾਲਮੋਢਾ ਲਾ ਕੇ ਖੜੇ ਹੋਣ ਦਾ ਐਲਾਨ ਕੀਤਾ। ਤਿੰਨਾਂ ਅਹੁਦੇਦਾਰਾਂ ਨੇ ਇਹ ਵੀ ਐਲਾਨ ਕੀਤਾ ਕਿ ਜੋ ਵੀ ਪ੍ਰੋਗਰਾਮ ਪੱਤਰਕਾਰ ਭਾਈਚਾਰੇ ਵੱਲੋਂ ਉਲੀਕਿਆ ਜਾਵੇਗਾ, ਸਾਰੇ ਮੈਂਬਰ ਉਸ ਵਿਚ ਵੱਧ ਚੜ ਕੇ ਸ਼ਾਮਲ ਹੋਣਗੇ।

Be the first to comment

Leave a Reply