ਪਟਿਆਲਾ ਵਿਖੇ ਪਿੰਡ ਰੀਠ ਖੇੜੀ ਵਿੱਚ ਗੁਰਦੁਆਰਾ ਸਾਹਿਬ ਵਿਚ ਪ੍ਰੋਗਰਾਮ ਹਰ ਸਾਂਸ ਸਵੱਛ

0
43

ਪਟਿਆਲਾ – ਪਟਿਆਲਾ ਵਿਖੇ ਪਿੰਡ ਰੀਠ ਖੇੜੀ ਵਿੱਚ ਗੁਰਦੁਆਰਾ ਸਾਹਿਬ  ਵਿਚ  ਪ੍ਰੋਗਰਾਮ ਹਰ ਸਾਂਸ  ਸਵੱਛ  ਰਣਜੀਤ  ਕੁਮਾਰ  ਦੀ  ਅਗਵਾਈ  ਵਿਚ ਐਸੋਚੈਮ ਅਤੇ ਡੇਟੋਲ ਸਿਟੀ ਸਿਲਡ  ਵਲੋਂ  ਪ੍ਰਦੂਸਣ  ਜਾਗੂਕਤਾ  ਮੈਗਾ ਕੈਂਪ ਆਯੋਜਿਤ ਕੀਤਾ ਗਿਆ | ਇਸ ਪ੍ਰੋਗਰਾਮ  ਵਿਚ ਹਵਾ ਪ੍ਰਦੂਸ਼ਣ,ਵਾਤਾਵਰਣ ਪ੍ਰਦੂਸ਼ਣ ਤੇ ਪਾਣੀ ਪ੍ਰਦੂਸ਼ਣ ਸਬੰਧਿਤ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ | ਇਸ ਪ੍ਰੋਗਰਾਮ ਵਿੱਚ ਡਾ.ਮਿੰਨੀ ਸਿੰਗਲਾ (ਆਰ.ਐਮ.ਓ ),ਸ.ਰਾਜਵੀਰ ਸਿੰਘ ਰਵੀ (ਮੇਂਬਰ ਬਲਾਕ ਸੰਮਤੀ ,ਚਲੈਲਾ ਜੋਨ ),ਹੈਪੀ ਸਿੰਘ ਰੀਠ ਖੇੜੀ ,ਸ. ਜਸਪਾਲ ਸਿੰਘ ਸਾਬਕਾ ਸਰਪੰਚ ਕਾਠ ਮੱਠੀ ) ਨੇ ਬਤੋਰ ਮਹਿਮਾਨ ਵਜੋਂ ਸ਼ਿਰਕਤ ਕੀਤੀ |

ਪਿੰਡ ਦੇ ਸਰਪੰਚ ਸ.ਦਲਜੀਤ ਸਿੰਘ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਲਈ ਐਸੋਚੈਮ ਦਾ ਤਹਿ ਦਿਲੋਂ ਸਾਥ ਦਿੱਤਾ |ਇਸ ਪ੍ਰੋਗਰਾਮ ਵਿਚ ਪੁਜੇ ਮੁਖ ਮਹਿਮਾਨਾਂ ਨੇ ਲੋਕਾਂ ਨੂੰ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੋਂ ਜਾਣੂ ਕਰਾਇਆ ਤੇ ਬਚਾਅ ਦੇ ਸੁਝਾਅ ਦੱਸੇ | ਇਸ ਪ੍ਰੋਗਰਾਮ ਵਿਚ ਮੰਚ ਸੰਚਾਲਨ ਸ.ਕਮਲਪਾਲ ਸਿੰਘ ਕੇ. ਪੀ ਨੇ ਕੀਤਾ।ਇਸ ਪ੍ਰੋਗਰਾਮ ਨਾਲ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ।  ਜਿਸ ਵਿਚ ਪਿੰਡ ਵਾਸੀਆਂ ਨੂੰ ਜੈਨਰਿਕ ਦਵਾਈਆਂ ਵੀ ਦਿੱਤੀਆਂ ਗਈਆਂ | ਸਰਪੰਚ ਦਲਜੀਤ ਸਿੰਘ ਨੇ ਸਾਰੇ ਪਿੰਡ ਵਾਸੀਆਂ ਦਾ ਅਤੇ ਪੁਜੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਖਾਸ ਤੋਰ ਤੇ ਸ੍ਰੀ ਰਣਜੀਤ ਕੁਮਾਰ ਜੀ ਪ੍ਰੋਜੈਕਟ ਕੋਆਰਡੀਨੇਟਰ ਐਸੋਚੈਮ ਦਾ ਧੰਨਵਾਦ ਕੀਤਾ ਅਤੇ ਭਵਿਖ ‘ਚ ਓਨਾ ਨਾਲ ਜੁੜੇ ਰਹਿਣ ਨੂੰ ਯਕੀਨੀ ਬਣਾਇਆ