ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਨੇ 18ਵੀਂ ਵਰ੍ਹੇ ਗੰਢ ਮਨਾਈ

ਪਟਿਆਲਾ : ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਸਮਾਜ ਵਿਚ ਲੋਕ ਭਲਾਈ ਦੇ ਕੰਮ 19 ਸਾਲ ਤੋਂ ਕਰ ਰਹੀ ਹੈ। ਮੁਫਤ ਮੈਡੀਕਲ ਕੈਂਪ, ਖੂਨਦਾਨ ਕੈਂਪ, ਬੱਚਿਆਂ ਨੂੰ ਪੜ੍ਹਾਈ ਵਿਚ ਹੌਂਸਲਾ ਅਫਜਾਈ, ਜ਼ਰੂਰਤਮੰਦ ਔਰਤਾਂ ਨੂੰ ਰੋਜ਼ਗਾਰ ਲਈ ਸਿਲਾਈ ਮਸ਼ੀਨਾ, ਪਲਸ ਪੋਲੀਓ ਕੈਂਪ, ਨਸ਼ਿਆਂ ਨੂੰ ਰੋਕਣ ਹਿਤ ਲੋਕਾਂ ਨੂੰ ਜਾਗਰੂਕਤਾ, ਭਰੂਣ ਹੱਤਿਆਵਾਂ ਨੂੰ ਰੋਕਣ ਲਈ ਕੰਮ ਕਰਨਾ ਇਸ ਦਾ ਮੰਤਵ ਹੈ। ਇਹ ਵਿਚਾਰ ਸ. ਸੁੱਭਾ ਸਿੰਘ ਪੀ.ਸੀ.ਐਸ.ਸਹਾਇਕ ਕਮਿਸ਼ਨਰ ਜਨਰਲ ਨੇ ਸੁਸਾਇਟੀ ਦੇ 18ਵੀਂ ਵਰ੍ਹੇ ਗੰਢ ‘ਤੇ ਡੀ.ਏ.ਵੀ. ਸਕੂਲ ਵਿਖੇ ਮੈਂਬਰਾਂ ਅਤੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟਾਏ। ਇਸ ਅਵਸਰ ‘ਤੇ ਸ੍ਰੀ ਸੰਜੀਵ ਸ਼ਰਮਾ ਬਿੱਟੂ ਮੇਅਰ ਨਗਰ ਨਿਗਮ ਨੇ ਕਿਹਾ ਕਿ ਵਿਜੈ ਕੁਮਾਰ ਗੋਇਲ ਦੀ ਅਗਵਾਈ ਹੇਠ ਇਹ ਸੁਸਾਇਟੀ ਸਮਾਜ ਦੇ ਭਲੇ ਲਈ ਕੰਮ ਕਰ ਰਹੀ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਨੇ ਸੁਸਾਇਟੀ ਦੇ ਚੰਗੇ ਕੰਮਾਂ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਇਸ ਸੁਸਾਇਟੀ ਵਿਚ ਮੈਂਬਰ ਵਜੋਂ ਕੰਮ ਕਰਦੇ ਰਹਿਣਗੇ ਅਤੇ ਉਹ ਅੱਜ ਇਸ ਸੁਸਾਇਟੀ ਵਿਚ ਨਵੇਂ ਮੈਂਬਰ ਵਜੋਂ ਸ਼ਾਮਲ ਹੋਏ। ਇਸ ਦੇ ਨਾਲ ਹੀ ਸ੍ਰੀ ਗੁਲਸ਼ਨ ਕੁਮਾਰ ਸ਼ਰਮਾ ਐਨ.ਆਰ.ਆਈ. ਵੀ ਇਸ ਪਰਿਵਾਰ ਵਿਚ ਸ਼ਾਮਲ ਹੋਏ। ਇਸ ਮੌਕੇ ਸੁਸਾਇਟੀ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ ਨੇ ਕਿਹਾ ਕਿ ਸੁਸਾਇਟੀ ਵੱਲੋਂ ਹਮੇਸ਼ਾ ਹੀ ਚੰਗੇ ਕੰਮਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਅਵਸਰ ‘ਤੇ ਮੇਅਰ ਸੰਜੀਵ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡੀ.ਏ.ਵੀ. ਸਕੂਲ ਦੇ ਪ੍ਰਿੰਸੀਪਲ ਸ੍ਰੀ ਐਸ.ਆਰ. ਪ੍ਰਭਾਕਰ, ਸ੍ਰੀਮਤੀ ਰਜਨੀਤ ਕੌਰ, ਬਜੇਂਦਰ ਠਾਕੁਰ, ਭਵਜੀਤ ਸਿੰਘ ਸਿੱਧੂ, ਤਰਲੋਚਨ ਸਿੰਘ ਦਾ ਉਨ੍ਹਾਂ ਦੀ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸੇਠ ਮੰਗ ਰਾਏ, ਸ੍ਰੀ ਮੁਰਾਰੀ ਲਾਲ ਸ਼ਰਮਾ, ਐਮ.ਐਸ. ਸਿੱਧੂ, ਮੋਹਿੰਦਰ ਮਿੱਤਲ, ਰਾਕੇਸ਼ ਜਿੰਦਲ, ਰਵਿੰਦਰ ਸਿੰਘ ਸੱਭਰਵਾਲ, ਐਮ.ਐਲ. ਗੋਇਲ, ਐਮ.ਐਸ. ਢਿਲੋਂ, ਜਗਮੋਹਨ ਸਿੰਘ ਗਰੇਵਾਲ, ਸ੍ਰੀਮਤੀ ਸਰੋਜ ਪ੍ਰਭਾਕਰ, ਡਾ. ਕੇ.ਕੇ. ਚੋਪੜਾ ਅਤੇ ਸ. ਉਜਾਗਰ ਸਿੰਘ ਪੈਟਰਨ ਆਦਿ ਹਾਜ਼ਰ ਸਨ। ਉਨ੍ਹਾਂ ਨੇ ਸ. ਜਸਵੀਰ ਸਿੰਘ ਬੀਰ ਸਾਬਕਾ ਆਈ.ਏ.ਐਸ.ਅਫਸਰ, ਸ. ਮਨਜੀਤ ਸਿੰਘ ਨਾਰੰਗ ਐਮ.ਡੀ. ਪੀ.ਆਰ.ਟੀ.ਸੀ., ਸ. ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ ਦਾ ਸੁਸਾਇਟੀ ਨੂੰ ਸਹੀ ਸੇਧ ਦੇਣ ‘ਤੇ ਧੰਨਵਾਦ ਕੀਤਾ।

Be the first to comment

Leave a Reply