ਪਤੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ‘ਚ ਪਤਨੀ ਹੀ ਦੋਸ਼ੀ ਕਰਾਰ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ

ਚੰਡੀਗੜ੍ਹ  — ਚੁੰਨੀ ਨਾਲ ਗਲਾ ਦਬਾ ਕੇ ਆਪਣੇ ਪਤੀ ਦਾ ਕਤਲ ਕਰਨ ਦੇ ਮਾਮਲੇ ‘ਚ ਜ਼ਿਲਾ ਅਦਾਲਤ ਨੇ ਗੀਤਾ ਦੇਵੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ। ਗੀਤਾ ਨੂੰ ਸ਼ੁੱਰਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਸੈਕਟਰ-11 ਥਾਣਾ ਪੁਲਸ ਨੇ ਗੀਤਾ ਦੀ ਸੱਸ ਦੀ ਸ਼ਿਕਾਇਤ ‘ਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।
ਮਾਮਲੇ ਤਹਿਤ ਖੁੱਡਾ ਅਲੀ ਸ਼ੇਰ ਨਿਵਾਸੀ ਸ਼ਕੁੰਤਲਾ ਦੇਵੀ ਨੇ ਸ਼ਿਕਾਇਤ ‘ਚ ਕਿਹਾ ਸੀ ਕਿ ਉਹ ਆਪਣੇ 2 ਪੁੱਤਰਾਂ ਸਤੀਸ਼ ਤੇ ਬੰਟੀ ਦੇ ਨਾਲ ਰਹਿੰਦੀ ਹੈ। ਸਤੀਸ਼ ਦਾ ਵਿਆਹ ਗੀਤਾ ਨਾਲ ਹੋਈ ਸੀ ਤੇ ਉਨ੍ਹਾਂ ਦੇ 4 ਬੱਚੇ ਹਨ। ਸਤੀਸ਼ ਨੂੰ ਸ਼ਰਾਬ ਪੀਣ ਦੀ ਆਦਤ ਸੀ। ਇਸ ਕਾਰਨ ਉਸ ਦਾ ਅਕਸਰ ਪਤਨੀ ਨਾਲ ਝਗੜਾ ਹੁੰਦਾ ਸੀ। 12 ਅਕਤੂਬਰ 2015 ਨੂੰ ਸਤੀਸ਼ ਸਵੇਰੇ 11 ਵਜੇ ਹੀ ਸ਼ਰਾਬ ਦੇ ਨਸ਼ੇ ‘ਚ ਘਰ ਪਹੁੰਚਿਆਂ।
ਉਸ ਦਾ ਗੀਤਾ ਨਾਲ ਝਗੜਾ ਹੋਇਆ। ਸਤੀਸ਼ ਨੇ ਗੀਤਾ ਦੀ ਕੁੱਟਮਾਰ ਕੀਤੀ ਤੇ ਗੁੱਸੇ ‘ਚ ਆਈ ਗੀਤਾ ਨੇ ਆਪਣੀ ਚੁੰਨੀ ਨਾਲ ਸਤੀਸ਼ ਦੇ ਗਲੇ ਨੂੰ ਲਪੇਟ ਦਿੱਤਾ ਤੇ ਉਸ ਨੂੰ ਕਮਰੇ ਅੰਦਰ ਲੈ ਗਈ ਅਤੇ ਉਸ ਦਾ ਗਲਾ ਘੁੱਟਣ ਲੱਗੀ। ਇਸੇ ਦੌਰਾਨ ਸ਼ਿਕਾਇਤਕਰਤਾ ਬੇਹੋਸ਼ ਹੋ ਗਈ। ਸ਼ਾਮ ਨੂੰ 6-7 ਵਜੇ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਆਪਣੇ ਪੁੱਤਰ ਬਾਰੇ ਪੁੱਛਿਆ।
ਇਸ ‘ਤੇ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਪੁੱਤਰ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੂੰ ਉਸ ਨੇ ਗੀਤਾ ਵਲੋਂ ਸਤੀਸ਼ ਦਾ ਗਲਾ ਘੁੱਟ ਕੇ ਕਤਲ ਕਰਨ ਦੀ ਗਲ ਕਹੀ। ਜਿਸ ਕਾਰਨ ਪੁਲਸ ਨੇ ਸਤੀਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਉਸ ਦੀ ਮੌਤ ਦਾ ਕਾਰਨ ਗਲਾ ਦਬਾਉਣਾ ਦੱਸਿਆ ਗਿਆ। ਸੈਕਟਰ-11 ਥਾਣਾ ਪੁਲਸ ਨੇ 15 ਅਕਤੂਬਰ ਨੂੰ ਗੀਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ

Be the first to comment

Leave a Reply