ਪਤੀ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਚਲਦੇ ਪਤਨੀ ਨੂੰ ਦਿੱਤੀ ਮੌਤ

ਸਮਾਨਾ — ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ ‘ਤੇ ਕਾਇਮ ਹੁੰਦਾ ਹੈ, ਜਿਸ ‘ਚ ਸੁੱਖ-ਦੁੱਖ ਦਾ ਸਾਥ ਨਿਭਾਉਣ ਦੀਆਂ ਕਸਮਾਂ ਖਾਦੀਆਂ ਜਾਂਦੀਆਂ ਹਨ, ਉਥੇ ਪਟਿਆਲਾ ਦੇ ਸ਼ੁਤਰਾਣਾ ਤੋਂ ਇਕ ਚੌਕਾਉਣ ਵਾਲੀ ਖਬਰ ਸਾਹਮਣੇ ਆਈ ਹੈ, ਜਿਥੇ ਇਕ ਪਤੀ ਨੇ ਆਪਣੇ ਨਾਜਾਇਜ਼ ਸੰਬੰਧਾਂ ਦੇ ਚਲਦੇ ਪਤਨੀ ਨੂੰ ਜ਼ਿਊਂਦਾ ਸਾੜ ਦਿੱਤਾ।
ਜਾਣਕਾਰੀ ਮੁਤਾਬਕ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੀ ਭਤੀਜੀ ਕਰਮਜੀਤ ਕੌਰ ਦੀ ਸ਼ਾਦੀ 4 ਸਾਲ ਪਹਿਲਾਂ ਪਿੰਡ ਮਨਵੀ ਦੇ ਜਸਵੀਰ ਦੇ ਨਾਲ ਹੋਈ ਸੀ। ਇਸੇ ਦੌਰਾਨ ਪਤੀ ਜਸਵੀਰ ਦੇ ਆਪਣੀ ਭਰਜਾਈ ਨਾਲ ਨਾਜਾਇਜ਼ ਸੰਬੰਧ ਬਣੇ। ਜਦ ਕਰਮਜੀਤ ਨੂੰ ਇਸ ਦੀ ਭਣਕ ਲੱਗੀ ਤਾਂ ਉਸ ਨੇ ਪਤੀ ਨੂੰ ਅਜਿਹਾ ਕਰਨ ਰੋਕਿਆ। ਇਸ ਗੱਲ ਨੂੰ ਲੈ ਕੇ ਦੋਵਾਂ ‘ਚ ਅਕਸਰ ਝਗੜਾ ਹੁੰਦਾ ਸੀ। ਬੀਤੇ ਦਿਨ ਇਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ‘ਚ ਝਗੜਾ ਹੋਇਆ, ਜਿਸ ਤੋਂ ਬਾਅਦ ਗੁੱਸਾਏ ਪਤੀ ਨੇ ਪਤਨੀ ਨੂੰ ਜਿਊਂਦਾ ਸਾੜ ਦਿੱਤਾ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ‘ਤੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਲ ਹੀ ਭਾਬੀ ਸੰਦੀਪ ਕੌਰ ‘ਤੇ ਵੀ ਪਰਚਾ ਦਰਜ ਕੀਤਾ ਹੈ।

Be the first to comment

Leave a Reply