ਪਤੰਜਲੀ ਨੇ ਭਾਰਤ ‘ਚ ਮਾਰਿਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ— ਪਤੰਜਲੀ ਨੇ ਕਈ ਪ੍ਰੋਡਕਟਜ਼ ਤਿਆਰ ਕੀਤੇ ਹਨ, ਜਿਨ੍ਹਾਂ ਦੀ ਵਿਸ਼ਵ ‘ਚ ਬਹੁਤ ਸਾਰੇ ਲੋਕਾਂ ਵਲੋਂ ਵਰਤੋਂ ਕੀਤੀ ਜਾਂਦੀ ਹੈ। ਬਾਬਾ ਰਾਮਦੇਵ ਨੇ ਕਈ ਜੜ੍ਹੀ-ਬੂਟੀਆਂ ਦੇ ਇਸਤੇਮਾਲ ਨਾਲ ਬਹੁਤ ਸਾਰੀਆਂ ਲਾਭਦਾਇਕ ਦਵਾਈਆਂ ਅਤੇ ਸਿਹਤ ਲਈ ਕਾਫੀ ਫਾਇਦੇਮੰਦ ਪ੍ਰੋਡਕਟਜ਼ ਤਿਆਰ ਕੀਤੇ ਹਨ। ਹਾਲ ਹੀ ‘ਚ ਬਾਬਾ ਰਾਮਦੇਵ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਨ੍ਹਾਂ ਨੇ ਮਾਰਿਜੁਆਨਾ ਦੇ ਆਯੂਰਵੈਦਿਕ ਗੁਣਾਂ ਦਾ ਹਵਾਲਾ ਦਿੰਦੇ ਹੋਏ, ਇਸ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਕੀਤੀ ਹੈ। ਇਸ ਦੌਰਾਨ ਰਾਮਦੇਵ ਵਿਵਾਦ ‘ਚ ਵੀ ਘਿਰ ਸਕਦੇ ਹਨ। ਬਾਬਾ ਰਾਮਦੇਵ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਦਾ ਕਈ ਯੂਜ਼ਰਾਂ ਵਲੋਂ ਮਜ਼ਾਕ ਵੀ ਬਣਾਇਆ ਗਿਆ ਹੈ। ਹਾਲ ਹੀ ‘ਚ ਪਤੰਜਲੀ ਦੇ ਸੀ. ਈ. ਓ. ਅਚਾਰਿਆ ਬਾਲਕ੍ਰਿਸ਼ਨ ਨੇ ਵੀ ਭਾਰਤ ‘ਚ ਮਾਰਿਜੁਆਨਾ ਨੂੰ ਕਾਨੂੰਨੀ ਮਾਨਤਾ ਦੇਣ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਆਯੂਰਵੈਦ ‘ਚ ਪ੍ਰਾਚੀਨ ਕਾਲ ਤੋਂ ਕੈਨਬਿਸ ਦੇ ਕੁੱਝ ਹਿੱਸਿਆਂ ਦਾ ਪ੍ਰਯੋਗ ਕੀਤਾ ਜਾਂਦਾ ਰਿਹਾ ਹੈ, ਜਿਨ੍ਹਾਂ ਦਾ ਦਵਾਈਆਂ ਦੇ ਰੂਪ ‘ਚ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਦੇ ਵੱਖ-ਵੱਖ ਗੁਣਾਂ ਨੂੰ ਦੇਖਦੇ ਹੋਏ ਇਸ ਦੇ ਲਾਭ ਅਤੇ ਸਕਾਰਾਤਮਕ ਉਪਯੋਗਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਭਾਰਤ ‘ਚ ਵੱਖ-ਵੱਖ ਰੂਪ ‘ਚ ਕੈਨਬਿਸ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਕੀਤਾ ਗਿਆ ਹੈ। 19ਵੀਂ ਸ਼ਤਾਬਦੀ ਦੇ ਅਖੀਰ ‘ਚ ਕੈਨਬਿਸ ਨੂੰ ਅਪਰਾਧਿਕਰਨ ਕਰਨ ਦੀ ਕੋਸ਼ਿਸ਼ ਪਹਿਲਾਂ ਬ੍ਰਿਟਿਸ਼ ਭਾਰਤ ‘ਚ ਕੀਤੀ ਗਈ ਸੀ। ਬਾਅਦ ‘ਚ 1985 ‘ਚ ਨਾਰਕੋਟਿਕ ਡਰਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਨੇ ਕੈਨਬਿਸ ਰਾਲ ਅਤੇ ਫੁੱਲਾਂ ਦੀ ਬਿਕਰੀ ‘ਤੇ ਰੋਕ ਲਗਾਈ ਪਰ ਇਸ ਦੇ ਪੱਤਿਆਂ ਅਤੇ ਫੁੱਲਾਂ ਦੇ ਉਪਯੋਗ ਦੀ ਇਜਾਜ਼ਤ ਦੇ ਦਿੱਤੀ ਗਈ ਸੀ, ਜਿਸ ਨਾਲ ਸੂਬੇ ਦੀ ਖਪਤ ਨੂੰ ਕੰਟਰੋਲ ਕੀਤਾ ਜਾ ਸਕੇ।

Be the first to comment

Leave a Reply