ਪਨਾਮਾ ਦਸਤਾਵੇਜ਼ ਮਾਮਲੇ ‘ਚ 46 ਇਕਾਈਆਂ ਨੂੰ ਨਵਾਂ ਨੋਟਿਸ ਜਾਰੀ ਕਰਨ ਜਾ ਰਿਹਾ

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਪਨਾਮਾ ਦਸਤਾਵੇਜ਼ ਮਾਮਲੇ ‘ਚ 46 ਇਕਾਈਆਂ ਨੂੰ ਨਵਾਂ ਨੋਟਿਸ ਜਾਰੀ ਕਰਨ ਜਾ ਰਿਹਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਿਦੇਸ਼ੀ ਕਾਨੂੰਨ ਦੀ ਉਲੰਘਣ ਦੇ ਸ਼ੱਕ ‘ਚ ਇਹ ਨੋਟਿਸ ਜਾਰੀ ਕੀਤੇ ਜਾ ਰਹੇ ਹਨ।  ਇਸ ਲੀਕ ਦਸਤਾਵੇਜ਼ਾਂ ਦੀ ਸੂਚੀ ‘ਚ ਜਿਨ੍ਹਾਂ ਭਾਰਤੀਆਂ ਦਾ ਨਾਂ ਆਇਆ ਹੈ, ਉਨ੍ਹਾਂ ‘ਚੋਂ 46 ਖਿਲਾਫ ਫੇਮਾ ਤਹਿਤ ਸੰਭਾਵਿਤ ਉਲੰਘਣ ਲਈ ਕਾਰਵਾਈ ਦਾ ਮਾਮਲਾ ਬਣਦਾ ਹੈ।
ਕੇਂਦਰੀ ਜਾਂਚ ਏਜੰਸੀ ਨੇ ਕਿਹਾ ਕਿ ਉਹ ਜਲਦ 3 ਦਰਜ ਇਕਾਈਆਂ ਨੂੰ ਨੋਟਿਸ ਜਾਰੀ ਕਰੇਗੀ। ਈ. ਡੀ. ਪਨਾਮਾ ਦਸਤਾਵੇਜ਼ਾਂ ‘ਤੇ ਜਾਂਚ ਏਜੰਸੀਆਂ ਦੇ ਬਹੁ-ਏਜੰਸੀ ਸਮੂਹ (ਮੈਗ) ਦੇ ਮੈਂਬਰਾਂ ‘ਚੋਂ ਹੈ। ਏਜੰਸੀ ਆਪਣੀ ਇਸ ਕਾਰਵਾਈ ‘ਤੇ ਰਿਪੋਰਟ ਸੰਮਤੀ ਨੂੰ ਸੌਂਪੇਗੀ, ਜੋ ਇਸਨੂੰ ਅੱਗੇ ਸਮੀਖਿਆ ਲਈ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੂੰ ਭੇਜੇਗੀ। ਵਿੱਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਈ.ਡੀ. ਨੂੰ ਦਿੱਤੇ ਗਏ 46 ਕਾਰਵਾਈ ਯੋਗ ਮਾਮਲਿਆਂ ‘ਚੋਂ ਸਿਰਫ ਕੁਝ ਗੰਭੀਰ ਉਲੰਘਣ ਦੇ ਹਨ। ਖੋਜੀ ਪੱਤਰਕਾਰਾਂ ਦੇ ਸਮੂਹ (ਆਈ.ਸੀ.ਆਈ.ਜੇ.) ਦੁਆਰਾ ਪਿਛਲੇ ਜਾਰੀ ਦਸਤਾਵੇਜ਼ਾਂ ‘ਚ 426 ਭਾਰਤੀ ਜਾਂ ਭਾਰਤੀ ਮੂਲ ਦੇ ਲੋਕਾਂ ਦਾ ਬਿਓਰਾ ਸੀ।

Be the first to comment

Leave a Reply