ਪਨਾਮਾ ਪੇਪਰ ਮਾਮਲੇ ‘ਚ ਫਸੇ ਨਵਾਜ਼ ਸ਼ਰੀਫ ਦਾ ਅਸਤੀਫ਼ਾ ਦੇਣ ਤੋਂ ਇਨਕਾਰ

ਇਸਲਾਮਾਬਾ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਨਾਮਾ ਪੇਪਰ ਲੀਕ ਮਾਮਲੇ ਵਿਚ ਦੋਸ਼ਾਂ ਦੇ ਚਲਦਿਆਂ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।  ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸ਼ਰੀਫ ਨੇ ਇਹ ਐਲਾਨ ਕੀਤਾ। ਪਨਾਮਾ ਪੇਪਰ ਲੀਕ ਮਾਮਲੇ ਵਿਚ ਸ਼ਰੀਫ ‘ਤੇ ਮੁਕਦਮਾ ਚਲਾਉਣ ਦੇ ਲਈ ਕਈ ਦਲਾਂ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਿੱਤੀ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਸਾਂਝੇ ਜਾਂਚ ਦਲ ਦਾ ਗਠਨ ਕੀਤਾ।  ਛੇ ਮੈਂਬਰੀ ਜਾਂਚ ਦਲ ਨੇ ਇਸੇ ਹਫ਼ਤੇ ਅਪਣੀ ਰਿਪੋਰਟ ਦਿੱਤੀ ਹੈ।  ਮੀਡੀਆ ਰਿਪੋਰਟ ਦੇ ਅਨੁਸਾਰ ਜਾਂਚ ਦਲ ਨੇ ਸ਼ਰੀਫ ਅਤੇ ਉਨ੍ਹਾਂ ਦੇ ਘਰ ਵਾਲਿਆਂ ਦ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਮੁਕਦਮਾ ਚਲਾਉਣ ਲਈ ਕਿਹਾ। ਸੂਤਰਾਂ ਅਨੁਸਾਰ ਸ਼ਰੀਫ ਨੇ ਬੈਠਕ ਵਿਚ ਜਾਂਚ ਦਲ ਦੀ ਰਿਪੋਰਟ ਨੂੰ ਦੋਸ਼ਾਂ ਅਤੇ ਆਸ਼ੰਕਾ ਦਾ ਪੁਲੰਦਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਉਨ੍ਹਾਂ ਚੁਣਿਆ ਹੈ। ਸਿਰਫ ਉਹ ਹੀ ਉਨ੍ਹਾਂ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾ ਸਕਦੇ ਹਨ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਰਾਜਨੀਤੀ ਵਿਚ ਆਉਣ ਤੋਂ ਬਾਅਦ ਕੁਝ ਵੀ ਨਹੀਂ ਕਮਾਇਆ, ਲੇਕਿਨ ਇਸ ਦੌਰਾਨ ਗਵਾਇਆ ਬਹੁਤ ਜ਼ਿਆਦਾ ਹੈ। ਸੰਯੁਕਤ ਜਾਂਚ ਦਲ ਦੀ ਰਿਪੋਰਟ ਵਿਚ ਜਿਸ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਉਸ ਵਿਚ ਬਦਨਿਯਤ ਸਾਫ ਝਲਕਦੀ ਹੈ। ਜੋ ਲੋਕ ਝੂਠੇ ਦੋਸ਼ਾਂ ‘ਤੇ ਉਨ੍ਹਾਂ ਦਾ ਅਸਤੀਫ਼ਾ ਮੰਗ ਰਹੇ ਹਨ, ਉਨ੍ਹਾਂ ਖੁਦ ਅਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਉਹ ਕਿਸੇ ਦੀ ਸਾਜ਼ਿਸ਼ ਵਿਚ ਫਸ ਕੇ ਅਸਤੀਫ਼ਾ ਨਹੀਂ ਦੇਣ ਵਾਲੇ। ਡਾਨ ਅਖ਼ਬਾਰ ਮੁਤਾਬਕ ਮੰਤਰੀ ਮੰਡਲ ਦੀ ਬੈਠਕ ਵਿਚ ਸਹਿਯੋਗੀਆਂ ਨੇ ਸ਼ਰੀਫ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਖ਼ਿਲਾਫ਼ ਮੁਕਦਮਾ ਚਲਾਇਆ ਜਾਂਦਾ ਹੈ ਤਾਂ ਉਹ ਪੂਰੀ ਤਾਕਤ ਦੇ ਨਾਲ ਉਸ ਦਾ ਮੁਕਾਬਲਾ ਕਰਨ। ਸੰਯਕੁਤ ਜਾਂਚ ਦਲ ਨੇ ਸ਼ਰੀਫ, ਉਨ੍ਹਾਂ ਦੇ ਭਰਾ ਅਤੇ ਉਨ੍ਹਾਂ ਦੀ ਤਿੰਨਾਂ ਸੰਤਾਨਾਂ ਦੀ ਸੰਪਤੀਆਂ ਦੀ ਜਾਂਚ ਕੀਤੀ ਹੈ। ਪਨਾਮਾ ਪੇਪਰ ਲੀਕ ਮਾਮਲੇ ਵਿਚ ਉਨ੍ਹਾਂ ਦਾ ਨਾਂ ਆਉਣ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਬਲ ਮਿਲਿਆ। ਇਸ ਤੋਂ ਬਾਅਦ ਵਿਰੋਧੀ ਧਿਰ ਨੇ ਅਸਤੀਫ਼ੇ ਦੀ ਮੰਗ ਕੀਤੀ।

Be the first to comment

Leave a Reply