ਪਰਮਾਣੂ ਹਮਲੇ ਦੇ ਵਧਦੇ ਤਣਾਅ ਨੂੰ ਘੱਟ ਕਰਨ ਲਈ ਪੋਪ ਫਰਾਂਸਿਸ ਨੇ ਅੰਤਰਰਾਸ਼ਟਰੀ ਵਿਚੋਲਗੀ ਦੀ ਅਪੀਲ ਕੀਤੀ

ਲੰਡਨ – ਪਰਮਾਣੂ ਪ੍ਰੀਖਣਾਂ ਨੂੰ ਲੈ ਕੇ ਉੱਤਰੀ ਕੋਰੀਆ ਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਨੂੰ ਘੱਟ ਕਰਨ ਲਈ ਇਸਾਈ ਧਰਮ ਗੁਰੂ ਪੋਪ ਫਰਾਂਸਿਸ ਨੇ ਅੰਤਰਰਾਸ਼ਟਰੀ ਵਿਚੋਲਗੀ ਦੀ ਅਪੀਲ ਕੀਤੀ ਹੈ। ਪੋਪ ਨੇ ਸੁਝਾਅ ਦਿੰਦੇ ਹੋਏ ਉਦਾਹਰਣ ਦੇ ਤੌਰ ‘ਤੇ ਨਾਰਵੇ ਦਾ ਨਾਂ ਲਿਆ ਜੋ ਹਮੇਸ਼ਾ ਮਦਦ ਲਈ ਤਿਆਰ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਸੰਕਟ ਦੇ ਚਲਦਿਆਂ ਵਿਨਾਸ਼ਕਾਰੀ ਯੁੱਧ ਦਾ ਖਤਰਾ ਹੈ ਜਿਸ ਵਿੱਚ ਮਨੁੱਖਤਾ ਦੀ ਚੰਗਿਆਈ ਖਤਮ ਹੋ ਜਾਵੇਗੀ। ਉਨ੍ਹਾਂ ਦਾ ਇਹ ਬਿਆਨ ਉੱਤਰ ਕੋਰੀਆ ਵੱਲੋਂ ਇੱਕ ਬਲੈਸਟਿਕ ਮਿਸਾਈਲ ਪਰੀਖਣ ਕਰਨ ਤੋਂ ਬਾਅਦ ਆਇਆ ਹੈ। ਹਾਲਾਂਕਿ ਅਮਰੀਕਾ ਤੇ ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਇਹ ਪਰੀਖਣ ਅਸਫਲ ਰਿਹਾ ਹੈ। ਮਿਸਰ ਦੀ ਯਾਤਰਾ ਤੋਂ ਬਾਅਦ ਪੋਪ ਨੇ ਪੱਤਰਕਾਰਾਂ ਨੂੰ ਕਿਹਾ ”ਦੁਨੀਆ ‘ਚ ਕਈ ਦੇਸ਼ ਨੇ ਜੋ ਵਿਚੋਲਗੀ ਦੀ ਪੇਸ਼ਕਸ਼ ਕਰਦੇ ਹਨ ਤੇ ਨਾਰਵੇ ਉਨ੍ਹਾਂ ‘ਚੋਂ ਇੱਕ ਹੈ।” ਉਨ੍ਹਾਂ ਚੇਤਾਵਨੀ ਦਿੱਤੀ ਕਿ ਹਾਲਾਤ ਕਾਫੀ ਗਰਮ ਨੇ ਇਸ ਦਾ ਕੂਟਨੀਤਕ ਹੱਲ ਹੀ ਵਿਚਕਾਰ ਦਾ ਰਸਤਾ ਹੈ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਖਿਲਾਫ ਇਲਜ਼ਾਮ ਲਾਇਆ ਕਿ ਉਸ ਨੇ ਚੀਨ ਤੇ ਉਸ ਦੇ ਰਾਸ਼ਟਰਪਤੀ ਦਾ ਅਪਮਾਨ ਕੀਤਾ ਹੈ। ਉੱਤਰ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਦਾ ਸਖਤ ਰੁਖ ਰਿਹਾ ਹੈ ਤੇ ਕੁਝ ਦਿਨ ਪਹਿਲਾਂ ਹੀ ਟਰੰਪ ਨੇ ਇਸ ਸਮੱਸਿਆ ਨਾਲ ਇਕੱਲੇ ਨਿਪਟਣ ਕੀ ਗੱਲ ਕਹੀ ਸੀ। ਟਰੰਪ ਨੇ ਹਾਲ ਹੀ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨਾਲ ਮੁਲਾਕਾਤ ਕੀਤੀ ਸੀ।

Be the first to comment

Leave a Reply