ਪਹਿਲਾ ਦਸਤਾਰਧਾਰੀ ਸਿੱਖ ਬਣਿਆ ਵਿਕਰਮ ਸਿੰਘ ਗਰੇਵਾਲ ਏਅਰ ਫੋਰਸ ਦਾ

ਮੈਲਬਰਨ (ਸਾਂਝੀ ਸੋਚ) : ਦਸਤਾਰਧਾਰੀ ਸਿੱਖ ਅਫਸਰ ਵਿਕਰਮ ਸਿੰਘ ਗਰੇਵਾਲ ਰਾਇਲ ਆਸਟ੍ਰੇਲੀਅਨ ਏਅਰ ਫੋਰਸ (RAAF) ‘ਚ ਸ਼ਾਮਲ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣ ਗਏ ਹਨ। ਸਕੁਐਡਰਨ ਲੀਡਰ ਵਿਕਰਮ ਸਿੰਘ ਗਰੇਵਾਲ ਨੂੰ ਏਅਰ ਫੋਰਸ ਦੀ 96ਵੀਂ ਵਰ੍ਹੇਗੰਢ ਮੌਕੇ RAAF ਵਿੱਚ ਵਿਸ਼ੇਸ ਕੈਪੇਬਿਲਟੀ ਅਫਸਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਰਾਫ 96ਵੀਂ ਵਰ੍ਹੇਗੰਢ ਮੌਕੇ ਕੈਨਬਰਾ ਵਿੱਚ ਹੋਏ ਸਮਾਰੋਹ ਮੌਕੇ ਵਿਕਰਮ ਸਿੰਘ ਨੂੰ ਸਿੱਖ ਅਰਦਾਸ ਕਰਨ ਲਈ ਵੀ ਕਿਹਾ ਗਿਆ। ਇਸ ਮੌਕੇ ਰਾਫ ਦੇ ਮੁਖੀ ਮਾਰਸ਼ਲ ਲਿਓ ਡੇਵਿਸ ਵੀ ਸ਼ਾਮਲ ਸਨ। ਵਿਕਰਮ ਸਿੰਘ ਨੇ ਦੱਸਿਆ ਕਿ ਏਅਰਫੋਰਸ ਵਿੱਚ ਏ.ਡੀ.ਐਫ. ਦਾ ਇਹ ਅਹੁਦਾ ਮਿਲਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਏ.ਡੀ.ਐਫ. ਬਹੁ-ਸੱਭਿਆਚਾਰਕ ਪਿਛੋਕੜ ਦੇ ਅਫਸਰਾਂ ਦਾ ਸਵਾਗਤ ਕਰਨ ਵਾਲਾ ਹੈ। ਇੱਥੇ ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਇੱਥੇ ਤੁਸੀਂ ਆਪਣੇ ਧਰਮ ਨਾਲ ਸਬੰਧਤ ਪਹਿਰਾਵਾ ਪਹਿਨ ਸਕਦੇ ਹੋ।

ਏਅਰਫੋਰਸ ਚ ਸ਼ਾਮਲ ਹੋਣਾ ਵਿਕਰਮ ਸਿੰਘ ਦੀ ਬਹੁਤ ਵੱਡੀ ਇੱਛਾ ਸੀ, ਕਿਉਂਕਿ ਉਸ ਦੇ ਪਿਤਾ ਵੀ ਭਾਰਤੀ ਏਅਰ ਫੋਰਸ ‘ਚ 30 ਸਾਲ ਤੱਕ ਨੌਕਰੀ ਕਰਦੇ ਰਹੇ ਹਨ। ਉਹ ਅਜਿਹੇ ਹੀ ਮਾਹੌਲ ‘ਚ ਪੈਦਾ ਹੋਏ ਸਨ। ਵਿਕਰਮ ਸਿੰਘ ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਇੱਥੇ ਇਸ ਵਿਭਾਗ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਜੁੜ ਸਕਦਾ ਹੈ।

Be the first to comment

Leave a Reply