ਪਹਿਲੇ ਸੈਮੀਫਾਈਨਲ ‘ਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਹੋਵੇਗੀ ਟੱਕਰ

ਬ੍ਰਿਸਟਲ  –  ਮਹਿਲਾ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਮੇਜਬਾਨ ਇੰਗਲੈਂਡ ਦਾ ਸਾਹਮਣਾ ਮੰਗਲਾਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ। ਦੋਵੇਂ ਟੀਮਾਂ ਵਿਸ਼ਵ ਜੇਤੂ ਬਣਨ ਦੇ ਸੁਪਨੇ ਨੂੰ ਲੈ ਕੇ ਮੈਦਾਨ ‘ਤੇ ਉਤਰਨਗੀਆ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣਾ ਚਾਹੁੰਣਗੇ। ਇਕ ਦੂਜੇ ਨੂੰ ਹਲਕੇ ‘ਚ ਲੈਣ ਦੀ ਦੋਵੇਂ ‘ਚੋਂ ਕੋਈ ਵੀ ਟੀਮ ਗਲਤੀ ਨਹੀਂ ਕਰੇਗੀ। ਪਹਿਲਾਂ ਸੈਮੀਫਾਈਨਲ ਇੱਥੋਂ ਦੇ ਕਾਊਂਟੀ ਗਰਾਊਂਡ ‘ਤੇ ਖੇਡਿਆ ਜਾਵੇਗਾ। ਇਸ ਮੈਚ ‘ਚ ਇੰਗਲੈਂਡ ‘ਤੇ ਇਕ ਮਾਨਸਿਕ ਬੜਤ ਜਰੂਰੀ ਹੋਵੇਗੀ। ਆਪਣੇ ਪਹਿਲੇ ਮੈਚ ‘ਚ ਭਾਰਤ ਕੋਲੋਂ ਮਿਲੀ ਹਾਰ ਤੋਂ ਬਾਅਦ ਉਸ ਨੇ ਲੀਗ ਦੌਰ ‘ਚ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ ਸੀ। ਹਾਲਾਂਕਿ ਉਹ ਜਾਣਦੇ ਹਨ ਕਿ ਇਹ ਇਕ ਨਵਾਂ ਅਤੇ ਵੱਡਾ ਮੈਚ ਹੈ। ਜਿਸ ‘ਚ ਮਹਿਮਾਨ ਟੀਮ ਭਾਰੀ ਪੈਂ ਸਕਦੀ ਹੈ। ਇਸ ਦੇ ਨਾਲ ਹੀ ਇੰਗਲੈਂਡ ਟੀਮ ਵੀ ਜਾਣਦੀ ਹੈ ਕਿ ਪਿਛਲੇ ਮੈਚ ਪੁਰਾਣੀ ਗੱਲ ਹੈ ਉਸ ਨੂੰ ਫਾਈਨਲ ‘ਚ ਜਗ੍ਹਾ ਬਣਾਉਣ ਲਈ ਇਸ ਮੈਚ ‘ਚ ਨਵੀਂ ਸ਼ੁਰੂਆਤ ਕਰਨੀ ਹੋਵੇਗੀ। ਇੰਗਲੈਂਡ ਨੇ ਲੀਗ ਦੌਰ ‘ਚ ਲਗਾਤਾਰ 6 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਲੀਗ ਦੌਰ ‘ਚ ਚਾਰ ਮੈਚ ਜਿੱਤੇ ਅਤੇ 2 ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਕਿ ਉਸਦਾ ਅਗਲਾ ਮੈਚ ਮੀਂਹ ਦੀ ਭੇਂਟ ਚੜ ਗਿਆ ਸੀ। ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੀ ਟੀਮ ਹਾਲੇਂ ਤੱਕ ਸੰਤੁਲਿਤ ਹੈ ਅਤੇ ਟੀਮ ਦੀ ਗੇਂਦਬਾਜੀ ਅਤੇ ਬੱਲੇਬਾਜ਼ੀ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇੰਗਲੈਂਡ ਲਈ ਚੁਣੌਤੀ ਹੋਵੇਗੀ ਦੱਖਣੀ ਅਫਰੀਕਾ ਦੀ ਕਪਤਾਨ ਅਤੇ ਲੇਗ ਸਪਿਨਰ ਡੇਨ ਵਾਨ ਨਿਏਕੇਕੋ ਤੋਂ ਨਿਪਟਣਾ। ਉਹ ਟੀਮ ਦੀ ਅਗੁਵਾਈ ਦੇ ਨਾਲ ਗੇਂਦਬਾਜੀ ਦੀ ਜਿੰਮੇਵਾਰੀ ਸੰਭਾਲਦੀ ਹੈ। ਉਸ ਨੇ ਇਸ ਵਿਸ਼ਵ ਕੱਪ ‘ਚ ਹਾਲੇਂ ਤੱਕ 15 ਵਿਕਟਾਂ ਹਾਸਲ ਕੀਤੀਆਂ ਹਨ।

Be the first to comment

Leave a Reply