ਪਹਿਲੇ 10 ਮਿੰਟਾ ਦੀ ਮਦਦ ਜਾਨੀ ਮਾਲੀ ਨੁਕਸਾਨ ਰੋਕੇਗੀ- ਪ੍ਰਿੰਸੀਪਲ ਕਾਂਸਲ

ਜੇਕਰ ਕਿਸੇ ਇਮਾਰਤ ਜਾ ਸੰਸਥਾ ਵਿਖੇ ਅਗ ਦੀ ਘਟਨਾ ਜਾ ਹਾਦਸਾ ਵਾਪਰ ਜਾਵੇ ਤਾਂ ਪਹਿਲੇ 10 ਮਿੰਟਾਂ ਤੱਕ ੦ੋ ਵੀ ਠੀਕ ਤਰੀਕੇ ਨਾਲ ਮਦਦ ਕੀਤੀ ਜਾਵੇ ਤਾਂ ਉਹ ਜਿੰਦਗੀਆਂ ਅਤੇ ਸਮਾਨ ਬਚਾਉਣ ਹਿੱਤ ਬਹੁਤ ਜਿਆਦਾ ਮਦਦਗਾਰ ਸਾਬਤ ਹੁੰਦੀ ਹੈ ਪਰ ਵੱਧ ਦੇਰ ਹੋਣ ਤੇ ਮੌਤਾ ਅਤੇ ਨੁਕਸਾਨ ਵੱਧਦਾ ਹੈ ਇਹ ਵਿਚਾਰ ਥਾਪਰ ਪਾਲੀਟੈਕਨੀਕ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਅਨਕ੍ਹੁ ਕਾਂਸਲ ਅਤੇ ਸ੍ਰੀਮਤੀ ਸੁੱਖਵਿੰਦਰ ਕੌਰ, ਆਰਕੀਟੈਕਟ ਮੁੱਖੀ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਨੈ ਇੱਕ ਰੋਜਾ ਕੈਂਪ ਵਿਖੇ ਬੇਸਿਕ ਫਸਟ ਏਡ, ਸੀ.ਪੀ.ਆਰ., ਰੋਡ ਸੇਫਟੀ ਅਤੇ ਅੱਗ ਬੁਝਾਊ ਟ੍ਰੈਨਿੰਗ ਦੇ ਆਰੰਭ ਵਿੱਚ ਵਿਦਿਆਰਥੀਆਂ ਨੂੰ ਪ੍ਰਗਟ ਕੀਤੇ| ਸਮਾਗਮ ਦੇ ਮੱਖ ਬਕਤਾ ਸੀਨੀਅਰ ਸਿਟੀਜਨ ਅਤੇ ਸਿਹਤ ਸੇਫਟੀ ਫਸਟ ਏਡ ਮ੍ਹਿਨ ਦੇ ਪ੍ਰਧਾਨ ਸ੍ਰੀ ਕਾਕਾ ਰਾਮ ਵਰਮਾ ਨੇ ਵਿਦਿਆਰਥੀਆਂ ਨੂੰ ਪੁਛਿਆ ਕੀ ਉਹ 5^10 ਮਿੰਟਾ ਵਿੱਚ ਕੀ ਕਰਨਗੇ ਜੇਕਰ ਇਮਾਰਤ ਘਰ ਜਾਂ ਵਹਿਕਲ ਵਿੱਚ ਅੱਗ ਲੱਗੇ ਜਾਂ ਸੜਕ ਤੇ ਹਾਦਸਾ ਹੋਵੇ ਜਾਂ ਦੌਰਾ ਪੈਦ ਮਗਰੋ ਕਿਸੇ ਦਾ ਸਾਹ ਬੰਦ ਹੋਵੇ, ਬੇਹ੍ਹੋੀ ਹੋਵੇ ਦਿਲ, ਦਿਮਾਗ ਕੰਮ ਕਰਨਾ ਬੰਦ ਕਰੇ ਜਾਂ ਵੱਧ ਖੁਨ ਵਹਿ ਰਿਹਾ ਹੋਵੇ| ਵਿਦਿਆਰਥੀਆਂ ਤੋਂ ਠੀਕ ਜਵਾਬ ਨਾ ਮਿਲਣ ਤੇ ਸ੍ਰੀ ਕਾਕਾ ਰਾਮ ਵਰਮਾ ਨੇ ਬੇਸਿਕ ਫਸਟ ਏਡ ਦੀ ਏ ਬੀ ਸੀ ਡੀ, ਰਿਕਵਰੀ ਪੋਜੀ੍ਹਨ ਸੀ.ਪੀ.ਆਰ. ਬਨਾਉਟੀ ਸਾਹ ਕਿਰਿਆ ਦੀ ਜਾਣਕਾਰੀ ਪ੍ਰੈਕਟੀਕਲ ਕਰਵਾਕੇ ਦਿੱਤੀ| ਵਿਦਿਆਰਥੀਆਂ ਨੂੰ ਨਬਜ ਅਤੇ ਸਾਹ ਕਿਰਿਆ ਦੀ ਜਾਂਚ ਕਰਨੀ ਸਿਖਾਈ| ਅੱਗ ਦੀ ਘਟਨਾਵਾ ਰੋਕਣ, ਗੈਸ ਲੀਕ ਸਮੇਂ ਅਤੇ ਅੱਗ ਨਾਲ ਹੋਣ ਵਾਲੇ ਨੁਕਸਾਨ ਘਟਾਉਣ ਹਿਤ ਰੇਤ, ਮਿਟੀ, ਪਾਣੀ ਅੱਗ ਬਝਾਉ ਸਿਸਟਮ ਅਤੇ ਸਿਲੰਡਰਾਂ ਦੀ ਵਰਤੋ, ਆਕਸੀਜਨ ਅਤੇ ਬਾਲਣ ਦਾ ਖਾਤਮਾ ਕਰਨ ਬਾਰੇ ਦੱਸਿਆ ਉਹਨ੍ਹਾਂ ਨੇ ਸੜਕਾ ਤੇ ਚੱਲਦੇ ਹੋਏ ਟ੍ਰੈਫਿਕ ਨਿਯਮ ਜਿਸ ਨਾਲ ਹਾਦਸੇ ਰੁੱਕ ਸਕਦੇ ਹਨ ਬਾਰੇ ਵੀ ਸੱਮਝਾਇਆ| ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕੀ ਉਹਨਾ ਨੇ ਫਸਟ ਏਡ ਸਬੰਧੀ ਪੜਿਆ ਤਾਂ ਹੈ ਪਰ ਪ੍ਰੈਕਟੀਕਲ ਪਹਿਲੀ ਵਾਰ ਕੀਤੇ ਹਨ| ਪ੍ਰਿੰਸੀਪਲ ਸ੍ਰੀ ਅਨਕ੍ਹੁ ਕਾਂਸਲ, ਸ੍ਰੀਮਤੀ ਸੁਖਵਿੰਦਰ ਕੌਰ, ਡਾਂ ਅਨੁਰਾਗ ੦੍ਹੌੀ, ਸ੍ਰੀ ਪੰਜਾਬ ਰਾਏ ਅਤੇ ਵਿਦਿਆਰਥੀ ਲਿਡਰਾਂ ਵੱਲੋਂ ਸ੍ਰੀ ਵਰਮਾ ਦਾ ਵ੍ਹ੍ਹੇ ਸਨਮਾਨ ਕੀਤਾ ੦ੋ ਆਪ ਹਰੇਕ ਸੰਸਥਾ ਵਿਖੇ ਪਹੁੰਚ ਕੇ ਬੇਨਤੀਆਂ ਕਰਕੇ ਮੁਫਤ ਵਿੱਚ ਇਹ ਜਿੰਦਗੀ ਬਚਾਉ ਟ੍ਰੈਨਿੰਗ ਦੇ ਕੇ ਸਮਾਜ ਦਾ ਅਸਲ ਭਲਾ ਕਰ ਰਹੇ ਹਨ|

Be the first to comment

Leave a Reply