ਪਾਕਿਸਤਾਨ ਜੇਕਰ ਅੱਤਵਾਦ ਨੂੰ ਪਨਾਹ ਨਾ ਦੇਵੇ ਤਾਂ ਭਾਰਤ ਤੋਂ ਮਿਲ ਸਕਦਾ ਹੈ ਆਰਥਿਕ ਲਾਭ : ਅਮਰੀਕੀ ਰੱਖਿਆ ਮੰਤਰੀ

ਵਾਸ਼ਿੰਗਟਨ –  ਅਮਰੀਕਾ ਦੇ ਰੱਖਿਆ ਮੰਤਰੀ ਜਿਮ ਮੈਟਿਸ ਨੇ ਸੈਨੇਟ ਦੀ ਪ੍ਰਭਾਵਸ਼ਾਲੀ ਸਸ਼ਤਰ ਸੇਵਾ ਕਮੇਟੀ ਦੇ ਮੈਂਬਰਾਂ ਨਾਲ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।  ਉਨਾਂ ਕਿਹਾ ਕਿ ਸਰਕਾਰ ਦਾ ਰੁਖ਼ ਬਹੁਤ ਸਪੱਸ਼ਟ ਹੈ ਅਤੇ ਪਾਕਿਸਤਾਨ ਵੱਲੋਂ ਉਸ ਦੀ ਜਿਹੜੀ ਇੱਛਾ ਹੈ ਉਸ ਨੂੰ ਲੈ ਕੇ ਉਹ ਦ੍ਰਿੜ  ਹੈ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਬਦਲਾਅ ਲਿਆਉਣ ਲਈ ਸਰਕਾਰ ਦੇ ਸਾਰੇ ਯਤਨਾਂ ਦੀ ਵਰਤੋਂ ਕਰ ਰਿਹਾ ਹੈ । ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੱਖਣੀ ਏਸ਼ੀਆ ਨੀਤੀ ਐਲਾਨ ਦੇ ਕੁਝ ਹਫਤਿਆਂ ਬਾਅਦ ਇਹ ਬਿਆਨ ਆਇਆ ਹੈ । ਦੱਖਣੀ ਏਸ਼ੀਆ ਨੀਤੀ ‘ਚ ਟਰੰਪ ਨੇ ਪਾਕਿਸਤਾਨ ਖਿਲਾਫ਼ ਸਖ਼ਤ ਨੀਤੀ ਅਪਣਾਈ ਹੈ । ਮੈਟਿਸ ਨੇ ਕਿਹਾ ਕਿ ਨਿਸ਼ਚਤ ਤੌਰ ‘ਤੇ ਇੱਕ ਗੁਆਂਢੀ ਦੇ ਤੌਰ ‘ਤੇ ਭਾਰਤ ਦੀ ਅਹਿਮ ਭੂਮਿਕਾ ਹੈ ਅਤੇ ਜੇਕਰ ਪਾਕਿਸਤਾਨ ਆਪਣੀ ਕੌਮਾਂਤਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਤਰੀਕਾ ਲੱਭ ਲੈਂਦਾ ਹੈ ਅਤੇ ਦੇਸ਼ ਅੰਦਰ ਕਿਸੇ ਵੀ ਤਰ੍ਹਾਂ ਦੀ ਪਨਾਹਗਾਹ ਦਾ ਖ਼ਾਤਮਾ ਕਰਦਾ ਹੈ ਤਾਂ ਉਸ ਨੂੰ ਠੋਸ ਆਰਥਿਕ ਲਾਭ ਹੋ ਸਕਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਜਦੋਂ ਤੱਕ ਪਨਾਹਗਾਹ ਖ਼ਤਮ ਨਹੀਂ ਕੀਤੀ ਜਾਂਦੀ, ਉਦੋਂ ਤੱਕ ਨਾ ਕੇਵਲ ਅਫ਼ਗਾਨਿਸਤਾਨ, ਸਗੋਂ ਪਾਕਿਸਤਾਨ ਅਤੇ ਭਾਰਤ ਦੇ ਨਾਲ ਨਾਲ ਕਿਤੇ ਵੀ ਸਥਿਰਤਾ ਕਾਇਮ ਕਰਨਾ ਕਾਫ਼ੀ ਮੁਸ਼ਕਲ ਹੈ। ਮੈਟਿਸ ਸਾਂਸਦਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਕਿ ਪ੍ਰਸ਼ਸਾਨ ਕਿਉਂ ਮੰਨਦਾ ਹੈ ਕਿ ਪਾਕਿਸਤਾਨ ਇਸ ਸਮੇਂ ਆਪਣਾ ਰਵੱਈਆ ਬਦਲੇਗਾ। ਕਮੇਟੀ ਦੇ ਚੇਅਰਮੈਨ ਸੈਨੇਟਰ ਜਾਨ ਮੈਕਕੇਨ ਨੇ ਕਿਹਾ ਕਿ ਟਰੰਪ ਨੇ ਕਿਹਾ ਹੈ ਕਿ ਉਹ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਪ੍ਰਤੀ ਅਮਰੀਕਾ ਦਾ ਰੁਖ਼ ਬਦਲਣਗੇ। ਉਨਾਂ ਕਿਹਾ ਕਿ ਇਹੀ ਅੱਤਵਾਦੀ ਅਮਰੀਕੀ ਸੇਵਾ ਦੇ ਮੈਂਬਰਾਂ ਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ।

Be the first to comment

Leave a Reply