ਪਾਕਿਸਤਾਨ ਦਾ ਇਕ ਵੀ ਪ੍ਰਧਾਨ ਮੰਤਰੀ ਆਪਣਾ 5 ਸਾਲ ਦਾ ਕਾਰਜਕਾਲ ਨਹੀਂ ਕਰ ਪਾਇਆ ਪੂਰਾ

ਨਵੀਂ ਦਿੱਲੀ — ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਨਾਮਾ ਕੇਸ ‘ਚ ਦੋਸ਼ੀ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਅਹੁੱਦੇ ਲਈ ਅਯੋਗ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਕਿ ਦੇ 70 ਸਾਲ ਦੇ ਇਤਿਹਾਸ ‘ਚ ਪਾਕਿਸਤਾਨ ਦਾ ਇਕ ਵੀ ਪ੍ਰਧਾਨ ਮੰਤਰੀ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਪਾਇਆ ਹੈ।
ਪਨਾਮਾ ਪੇਪਰਜ਼ ‘ਚ ਖੁਲਾਸਾ ਹੋਇਆ ਸੀ ਕਿ ਸ਼ਰੀਫ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਕਈ ਕੰਪਨੀਆਂ ਹਨ, ਜਿਨ੍ਹਾਂ ਨੂੰ ਨਵਾਜ਼ ਨੇ ਆਪਣੇ ਪਰਿਵਾਰ ਚੋਣ ਵੈਲਥ ਸਟੇਟਮੇਂਟ ‘ਚ ਸ਼ੋਅ ਨਹੀਂ ਕੀਤਾ ਸੀ। ਜ਼ਿਕਰਯੋਗ ਹੈ ਕਿ ਨਵਾਜ਼ ਸ਼ਰੀਫ ਨਾਲ ਇਹ ਤੀਜੀ ਵਾਰ ਹੋ ਰਿਹਾ ਹੈ ਜਦੋਂ ਪ੍ਰਧਾਨ ਮੰਤਰੀ ਦੇ ਰੂਪ ‘ਚ ਉਹ ਆਪਣਾ ਕਾਰਜਕਾਲ ਪੂਰਾ ਨਾ ਕਰ ਪਾਏ।
ਨਵਾਜ਼ ਸ਼ਰੀਫ 6 ਨਵੰਬਰ 1990 ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ ਅਤੇ 18 ਜੁਲਾਈ 1993 ਨੂੰ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ ਸੀ, ਫਿਰ 17 ਫਰਵਰੀ 1999 ਨੂੰ ਉਹ ਦੁਬਾਰਾ ਪ੍ਰਧਾਨ ਮੰਤਰੀ ਬਣੇ ਅਤੇ 12 ਅਕਟੂਬਰ 1999 ਤੱਕ ਪ੍ਰਧਾਨ ਮੰਤਰੀ ਰਹੇ। ਤੀਜੀ ਵਾਰ 5 ਜੂਨ 2013 ਨੂੰ ਪ੍ਰਧਾਨ ਮੰਤਰੀ ਦਾ ਅਹੁੱਦਾ ਸੰਭਾਲਿਆ ਪਰ 28 ਜੁਲਾਈ 2017 ਨੂੰ ਉਨ੍ਹਾਂ ਨੂੰ ਅਯੋਗ ਘੋਸ਼ਿਤ ਕਰ ਦਿੱਤਾ ਗਿਆ। ਪਾਕਿਸਤਾਨ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਜਦੋਂ ਕੋਈ ਵੀ ਨੇਤਾ ਵਾਰ ਪ੍ਰਧਾਨ ਮੰਤਰੀ ਬਣਿਆ ਪਰ ਤਿੰਨੋਂ ਵਾਰ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਨਾ ਕਰ ਸਕਿਆ।
ਸਿਰਫ ਨਵਾਜ਼ ਸ਼ਰੀਫ ਹੀ ਨਹੀਂ, 70 ਸਾਲ ਦੇ ਇਤਿਹਾਸ ‘ਚ ਪਾਕਿਸਤਾਨ ਦਾ ਇਕ ਵੀ ਪ੍ਰਧਾਨ ਮੰਤਰੀ ਆਪਣਾ 5 ਸਾਲ ਦੇ ਕਾਰਜਕਾਲ ਨੂੰ ਪੂਰਾ ਨਾ ਕਰ ਸਕਿਆ। ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਤੌਰ ‘ਚ ਲਿਆਕਤ ਅਲੀ ਖਾਨ ਨੇ 14 ਅਗਸਤ 1948 ਨੂੰ ਸੁੰਹ ਚੁੱਕੀ ਸੀ। 16 ਅਕਟੂਬਰ 1951 ਨੂੰ ਖਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ 17 ਅਕਟੂਬਰ 1951 ਨੂੰ ਖਵਾਜ਼ਾ ਨਜ਼ੀਮੁਦੀਨ ਪ੍ਰਧਾਨ ਮੰਤਰੀ ਬਣੇ ਪਰ 17 ਅਪ੍ਰੈਲ 1953 ਨੂੰ ਉਨ੍ਹਾਂ ਨੂੰ ਆਪਣਾ ਅਹੁੱਦਾ ਛੱਡਣਾ ਪਿਆ। ਇਸ ਤੋਂ ਬਾਅਦ 17 ਅਪ੍ਰੈਲ 1953 ਨੂੰ ਮੁਹੰਮਦ ਅਲੀ ਬੋਗਰਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਹੁੱਦਾ ਸੰਭਾਲਿਆ। ਸਾਲ 1955 ‘ਚ ਗਵਰਨਰ ਜਨਰਲ ਨੇ ਉਨ੍ਹਾਂ ਨੂੰ ਇਸ ਅਹੁੱਦੇ ਤੋਂ ਹੱਟਾ ਦਿੱਤਾ। ਉਨ੍ਹਾਂ ਤੋਂ ਬਾਅਦ ਚੌਧਰੀ ਮੁਹੰਮਦ ਅਲੀ ਨੇ ਪ੍ਰਧਾਨ ਮੰਤਰੀ ਦਾ ਅਹੁੱਦਾ ਸੰਭਾਲਿਆ। ਅਲੀ ਦਾ ਜਨਮ ਜਲੰਧਰ ‘ਚ ਹੋਇਆ ਸੀ ਅਤੇ ਉਹ ਸਿਵਲ ਸਰਵੈਂਟ ਵੀ ਸਨ। ਇਕ ਸਾਲ ਦੇ ਅੰਦਰ (1956) ਉਨ੍ਹਾਂ ਨੂੰ ਇਹ ਅਹੁੱਦਾ ਛੱਡਣਾ ਪਿਆ ਸੀ। ਸੰਨ 1956 ਤੋਂ ਲੈ ਕੇ 1958 ਤੱਕ ਚਾਰ ਨੇਤਾ ਇਸ ਅਹੁੱਦੇ ‘ਤੇ ਰਹੇ। 1948 ਤੋਂ ਲੈ ਕੇ 1958 ਤੱਕ 8 ਪ੍ਰਧਾਨ ਮੰਤਰੀ ਬਦਲੇ ਜਾ ਚੁੱਕੇ ਸਨ।
ਵੰਡ ਤੋਂ ਬਾਅਦ ਹੀ ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਰਹੇ। ਪਾਕਿਸਤਾਨ ਦੇ ਰਾਜਨੇਤਾਵਾਂ ‘ਤੇ ਕਈ ਦੋਸ਼ ਲਾਏ ਜਾਂਦੇ ਰਹੇ। ਇਹ ਕਿਹਾ ਜਾਂਦਾ ਰਿਹਾ ਕਿ ਪਾਕਿਸਤਾਨ ਦੇ ਰਾਜਨੇਤਾ ਦੇਸ਼ ਤੋਂ ਜ਼ਿਆਦਾ ਆਪਣੇ ਫਾਇਦੇ ਨੂੰ ਲੈ ਕੇ ਗੰਭੀਰ ਸਨ। ਸੰਨ 1977 ‘ਚ ਪਾਕਿਸਤਾਨ ‘ਚ ਫਿਰ ਮਿਲਟਰੀ ਸ਼ਾਸਨ ਲਾਗੂ ਹੋ ਗਿਆ ਅਤੇ 1985 ਤੱਕ ਚਲਿਆ। ਸਾਲ 1985 ‘ਚ ਆਮ ਚੋਣਾਂ ਹੋਈਆਂ। ਮੁਹੰਮਦ ਖਆਨ ਜੁਨੇਜੋ ਪ੍ਰਧਾਨ ਮੰਤਰੀ ਚੁਣੇ ਗਏ। ਸਾਲ 1988 ‘ਚ ਜੁਨੇਜੋ ਨੂੰ ਪ੍ਰਧਾਨ ਮੰਤਰੀ ਦੇ ਅਹੁੱਦੇ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ 1988 ‘ਚ ਫਿਰ ਆਮ ਚੋਣਾਂ ਹੋਈਆਂ ਅਤੇ ਜੁਲਿਫਿਕਾਰ ਅਲੀ ਭੁਟੋ ਦੀ ਕੁੜੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੀ ਨੇਤਾ ਬੇਨਜ਼ੀਰ ਭੁਟੋ ਪ੍ਰਧਾਨ ਮੰਤਰੀ ਬੇਨਜ਼ੀਰ ਪਾਕਿਸਤਾਨ ਦੀ ਪਹਿਲੀ ਪ੍ਰਧਾਨ ਮੰਤਰੀ ਸੀ। ਬੇਨਜ਼ੀਰ ਲਈ ਪ੍ਰਧਾਨ ਮੰਤਰੀ ਬਣਨਾ ਬਹੁਤ ਵੱਡੀ ਗੱਲ ਸੀ। 2 ਸਾਲ ਬਾਅਦ 1990 ‘ਚ ਪਾਕਿਸਤਾਨ ‘ਚ ਫਿਰ ਆਮ ਚੋਣਾਂ ਹੋਈਆਂ। ਇਸ ਚੋਣਾਂ ‘ਚ ਭੁਟੋ ਦੀ ਪਾਰਟੀ ਦੀ ਹਾਰ ਹੋਈ ਅਤੇ ਪਾਕਿਸਤਾਨ ਮੁਸਲਿਮ ਲੀਗ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲੀਆਂ। ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਚੁਣੇ ਗਏ। ਸਾਲ 1993 ‘ਚ ਨਵਾਜ਼ ਸ਼ਰੀਫ ਨੂੰ ਅਸਤੀਫਾ ਦੇਣਾ ਪਿਆ ਅਤੇ ਫਿਰ ਆਮ ਚੋਣਾਂ ਹੋਈਆਂ। ਇਸ ਚੋਣਾਂ ‘ਚ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲੀਆਂ ਅਤੇ ਬੇਨਜ਼ੀਰ ਭੁਟੋ ਦੁਬਾਰਾ ਪ੍ਰਧਾਨ ਮੰਤਰੀ ਬਣੀ।
ਸਾਲ 1996 ‘ਚ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਬੇਨਜ਼ੀਰ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਅਤੇ ਆਮ ਚੋਣਾਂ ਹੋਈਆਂ। ਇਸ ਚੋਣਾਂ ‘ਚ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਇਕ ਵਾਰ ਫਿਰ ਬਹੁਮਤ ਅਤੇ ਸ਼ਰੀਫ ਇਕ ਵਾਰ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ। ਸਾਲ 1988 ਤੋਂ ਲੈ ਕੇ 1999 ਵਿਚਾਲੇ ਨਵਾਜ਼ ਅਤੇ ਬੇਨਜ਼ੀਰ 2-2 ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ਰੂਰ ਬਣੇ ਪਰ ਲਗਤਾਰ 5 ਸਾਲ ਪੂਰਾ ਨਾ ਕਰ ਪਾਏ। ਇਨ੍ਹਾਂ 10 ਸਾਲਾਂ ‘ਚ ਕੁਝ ਮਹੀਨੇ ਲਈ 3 ਕੇਅਰ-ਟੇਕਰ ਪ੍ਰਧਾਨ ਮੰਤਰੀ ਵੀ ਬਣੇ। ਸੰਨ 1999 ‘ਚ ਪਾਕਿਸਤਾਨ ‘ਚ ਫਿਰ ਮਿਲਟਰੀ ਸ਼ਾਸਨ ਲਾਗੂ ਹੋ ਗਿਆ। ਸੱਤਾ ਆਰਮੀ ਚੀਫ ਪਰਵੇਜ਼ ਮੁਸ਼ਰਫ ਦੇ ਹੱਥ ਚੱਲੀ ਗਈ। ਆਰਮੀ ਚੀਫ ਦੇ ਰੂਪ ‘ਚ ਮੁਸ਼ਰਫ ਨੇ ਕਰੀਬ 3 ਸਾਲ ਤੱਕ ਪਾਕਿਸਤਾਨ ‘ਤੇ ਸ਼ਾਸਨ ਕੀਤਾ। ਸਾਲ 2002 ‘ਚ ਆਮ ਚੋਣਾਂ ‘ਚ ਪਾਕਿਸਤਾਨ ਮੁਸਲਿਮ ਲੀਗ ਨੂੰ ਬਹੁਮਤ ਮਿਲਿਆ। ਸਾਲ 2002 ਤੋਂ ਲੈ ਕੇ 2005 ਵਿਚਾਲੇ ਮੁਸਲਿਮ ਲੀਗ ਵੱਲੋਂ 3 ਨੇਤਾ ਵਾਰੋਂ-ਵਾਰੀ ਪ੍ਰਧਾਨ ਮੰਤਰੀ ਬਣੇ ਅਤੇ ਇਨ੍ਹਾਂ ‘ਚੋਂ ਇਕ ਵੀ ਲਗਾਤਾਰ 5 ਸਾਲ ਪ੍ਰਧਾਨ ਮੰਤਰੀ ਨਾ ਰਹਿ ਪਾਇਆ।

Be the first to comment

Leave a Reply