ਪਾਕਿਸਤਾਨ ਦੇ ਇਕ ਵਿਅਕਤੀ ਨੂੰ ਡਾਕਟਰੀ ਵੀਜ਼ਾ ਦੇਣ ਦਾ ਭਰੋਸਾ ਦਿੱਤਾ – ਸਵਰਾਜ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਇਕ ਵਿਅਕਤੀ ਨੂੰ ਡਾਕਟਰੀ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਪਰ ਉਦੋਂ ਜਦੋਂ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਉਸ ਦੇ ਮਾਮਲੇ ਦੀ ਸਿਫਾਰਿਸ਼ ਕਰਨ। ਪਾਕਿਸਤਾਨ ਨਾਗਰਿਕ ਸਈਦ ਅਯੂਬ ਨੇ ਆਪਣੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਟਵੀਟ ਕੀਤਾ,”ਮੈਂ ਭਾਰਤ ‘ਚ ਆਪਣੇ ਪਿਤਾ ਦੇ ਲੀਵਰ ਟਰਾਂਸਪਲਾਂਟ ਲਈ ਆਪਣੀ ਅੱਧੀ ਸੰਪਤੀ ਵੇਚ ਦਿੱਤੀ ਅਤੇ ਹੁਣ ਸਾਡੇ ਲਈ ਕੋਈ ਮੈਡੀਕਲ ਵੀਜ਼ਾ ਨਹੀਂ। ਕਿਉਂ ਸਿਰਫ ਆਮ ਆਦਮੀ ਹੀ ਪਿੱਸਦਾ ਹੈ।” ਸੋਸ਼ਲ ਮੀਡੀਆ ‘ਚ ਮਦਦ ਦੀ ਗੁਹਾਰ ਲਾਉਣ ਵਾਲਿਆਂ ਦੀ ਮਦਦ ‘ਚ ਅੱਗੇ ਰਹਿਣ ਵਾਲੀ ਸੁਸ਼ਮਾ ਨੇ ਕਿਹਾ,”ਉਨ੍ਹਾਂ ਦੀ ਹਮਦਰਦੀ ਉਸ ਨਾਲ ਹੈ। ਅਸੀਂ ਤੁਹਾਨੂੰ ਵੀਜ਼ਾ ਦੇ ਦੇਵਾਂਗੇ। ਸਰਤਾਜ ਅਜੀਜ ਸਾਹਿਬ ਨੂੰ ਤੁਹਾਡੇ ਮਾਮਲੇ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ।” ਦੋਹਾਂ ਗੁਆਂਢੀ ਮੁਲਕਾਂ ਦਰਮਿਆਨ ਰਿਸ਼ਤੇ ਤਲੱਖ ਹੋਣ ਕਾਰਨ ਹਾਲ ਹੀ ‘ਚ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਦੇ ਸਿਫਾਰਿਸ਼ੀ ਪੱਤਰ ਵਾਲੇ ਵਿਅਕਤੀ ਨੂੰ ਹੀ ਭਾਰਤ ‘ਚ ਡਾਕਟਰੀ ਵੀਜ਼ਾ ਦਿੱਤਾ ਜਾਵੇਗਾ।

Be the first to comment

Leave a Reply