ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਆਪਣੀ ਬੇਬਾਕ ਰਾਏ ਰੱਖੀ

ਨਵੀਂ ਦਿੱਲੀ — ਭਾਰਤੀ ਤੇਜ਼ ਗੇਂਦਬਾਜ਼ੀ ਦੇ ਭਵਿੱਖ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਆਪਣੀ ਬੇਬਾਕ ਰਾਏ ਰੱਖੀ ਹੈ। ਆਪਣੇ ਜਮਾਨੇ ਵਿਚ ਰਾਵਲਪਿੰਡੀ ਐਕਸਪ੍ਰੈਸ ਦੇ ਨਾਮ ਨਾਲ ਮਸ਼ਹੂਰ ਰਹੇ ਸ਼ੋਇਬ ਅਖਤਰ ਨੇ ਕਿਹਾ ਕਿ ਭਾਰਤ ਨੂੰ ਅਜੇ ਤੇਜ਼ ਗੇਂਦਬਾਜ਼ਾਂ ਵਾਲਾ ਦੇਸ਼ ਕਹਿਣਾ ਜਲਦਬਾਜੀ ਹੈ। ਹਾਲਾਂਕਿ ਭਾਰਤ ਕੋਲ ਮੌਜੂਦਾ ਸਮੇਂ ਵਿਚ ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਵਰਗੇ ਤੇਜ਼ ਗੇਂਦਬਾਜ਼ ਹਨ। ਪਾਕਿਸਤਾਨ ਦੇ ਇਸ ਦਿੱਗਜ ਤੇਜ਼ ਗੇਂਦਬਾਜ਼ ਨੇ ਕਿਹਾ, ”ਮੈਂ ਇਨ੍ਹਾਂ ਤੇਜ਼ ਗੇਂਦਬਜ਼ਾਂ ਨੂੰ ਘੱਟ ਨਹੀਂ ਕਹਿ ਰਿਹਾ ਹਾਂ, ਪਰ ਭਾਰਤ ਨੂੰ ਤੇਜ਼ ਗੇਂਦਬਾਜ਼ਾਂ ਵਾਲਾ ਦੇਸ਼ ਬਣਨ ਵਿਚ ਅਜੇ ਸਮਾਂ ਲੱਗੇਗਾ। 5 ਸਾਲ ਪਹਿਲਾਂ ਮੈਨੂੰ ਇਹ ਲੱਗ ਰਿਹਾ ਸੀ ਕਿ ਵਰੁਣ ਆਰੋਨ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਵਰਗੇ ਤੇਜ਼ ਗੇਂਦਬਾਜ਼ ਵਿਦੇਸ਼ੀ ਦੌਰਿਆਂ ਉੱਤੇ ਵਧੀਆ ਪ੍ਰਦਰਸ਼ਨ ਕਰਨਗੇ। ਪਰ ਇਨ੍ਹਾਂ ਨੇ ਪ੍ਰਭਾਵਿਤ ਨਹੀਂ ਕੀਤਾ। ਆਰੋਨ ਨੂੰ ਫਿਟਨੈੱਸ ਦੀ ਸਮੱਸਿਆ ਹੈ, ਜਦਕਿ ਯਾਦਵ ਨੇ ਵਿਚ-ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ। ਸਾਡੇ ਇੱਥੇ ਵਹਾਬ ਰਿਆਜ ਦਾ ਵੀ ਇਹੀ ਹਾਲ ਹੈ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਵਧੀਆ ਸੰਕੇਤ ਹੈ। ਦੱਖਣ ਅਫਰੀਕਾ ਵਿਚ ਭਾਰਤ ਨੂੰ ਮਿਲੀ ਹਾਰ ਉੱਤੇ ਸ਼ੋਇਬ ਨੇ ਕਿਹਾ, ”ਭਾਰਤੀ ਟੀਮ ਪਹਿਲਾਂ ਵੀ ਉੱਥੇ ਸੀਰੀਜ਼ ਹਾਰੀ ਹੈ, ਪਰ ਇਸ ਵਾਰ ਦੀ ਹਾਰ ਹੈਰਾਨ ਕਰਨ ਵਾਲੀ ਹੈ। ਕਿਉਂਕਿ ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਬੱਲੇਬਾਜ਼ਾਂ ਨੇ ਚੰਗੀ ਬੱਲੇਬਾਜ਼ੀ ਨਹੀਂ ਕੀਤੀ, ਜਿਸਦੀ ਵਜ੍ਹਾ ਨਾਲ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸਦੇ ਬਾਵਜੂਦ ਟੀਮ ਇੰਡੀਆ ਅੱਜ ਵੀ ਦੁਨੀਆ ਦੀ ਨੰਬਰ ਇਕ ਟੀਮ ਹੈ।

Be the first to comment

Leave a Reply