ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਕਿਹਾ ਲੈ ਜਾਓ ਆਪਣੇ ਨਾਗਰਿਕ ਅੱਤਵਾਦੀ ਅਬੁ ਦੁਜਾਨਾ ਦੀ ਲਾਸ਼ ਨੂੰ

ਸ਼੍ਰੀਨਗਰ— ਪੁਲਵਾਮਾ ‘ਚ ਸੁਰੱਖਿਆ ਫੋਰਸ ਦੇ ਹੱਥੋ ਗੋਲੀਬਾਰੀ ‘ਚ ਮਾਰੇ ਜਾਣ ਵਾਲਾ ਖੂੰਖਾਰ ਪਾਕਿਸਤਾਨੀ ਅੱਤਵਾਦੀ ਅਬੁ ਦੁਜਾਨਾ ਦੀ ਲਾਸ਼ ਨੂੰ ਹੁਣ ਪਾਕਿਸਤਾਨ ‘ਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਜੰਮੂ-ਕਸ਼ਮੀਰ ਪੁਲਸ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਕਿਹਾ ਹੈ ਕਿ ਆਪਣੇ ਨਾਗਰਿਕ ਅੱਤਵਾਦੀ ਅਬੁ ਦੁਜਾਨਾ ਦੀ ਲਾਸ਼ ਨੂੰ ਲੈ ਜਾਓ। ਇਸ ਦੇ ਜਵਾਬ ‘ਚ ਪਾਕਿ ਨੇ ਲਾਸ਼ ਲਿਜਾਉਣ ਤੋਂ ਮਨਾ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਕਸ਼ਮੀਰ ‘ਚ ਅੱਤਵਾਦ ਫੈਲਣ ਦੇ 28 ਸਾਲਾਂ ‘ਚ ਸੁਰੱਖਿਆ ਫੋਰਸ ਨੇ ਪਾਕਿ ਦੇ ਸੈਕੜਾਂ ਹੀ ਅੱਤਵਾਦੀ ਮਾਰੇ ਹਨ ਪਰ ਉਨ੍ਹਾਂ ਨੂੰ ਲੈ ਕੇ ਇਸ ਤਰ੍ਹਾਂ ਦੀ ਨੀਤੀ ਨਹੀਂ ਅਪਣਾਈ ਗਈ। ਇਸ ਸੰਬੰਧ ‘ਚ ਆਈ. ਜੀ. ਮੁਨੀਰ ਖ਼ਾਨ ਨੇ ਕਿਹਾ ਕਿ ਪੁੱਛਗਿਛ ਲਈ ਪੁਲਸ ਨੇ ਦੁਜਾਨਾ ਦੀ ਪ੍ਰੇਮਿਕਾ ਨੂੰ ਵੀ ਹਿਰਾਸਤ ‘ਚ ਲੈ ਲਿਆ ਹੈ।

Be the first to comment

Leave a Reply