ਪਾਕਿਸਤਾਨ ਨੇ ਕਿਹਾ ਕਿ ਅਸੀਂ ਨਹੀਂ ਬਨ੍ਹੇ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਨਾਲ ਜੁੜੇ ਸਮਝੌਤੇ ਕਾਰਨ

ਇਸਲਾਮਾਬਾਦ— ਪਾਕਿਸਤਾਨ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਈ ਹਾਲ ‘ਚ ਹੋਈ ਸੰਧੀ ਨਾਲ ਉਹ ਬਨ੍ਹਿਆ ਹੋਇਆ ਨਹੀ ਹੈ ਕਿਉਂਕਿ ਇਹ ਸਾਰੇ ਹਿੱਤਧਾਰਕਾਂ ਦੇ ਹਿੱਤਾਂ ‘ਤੇ ਧਿਆਨ ਦੇਣ ‘ਚ ਅਸਫਲ ਰਹੀ ਹੈ। ਵਿਦੇਸ਼ ਦਫਤਰ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ ਦੀ ਮਨਾਹੀ ‘ਤੇ ਸੰਧੀ ਨੂੰ 7 ਜੁਲਾਈ ਨੂੰ ਵੋਟ ਦੇ ਜ਼ਰੀਏ ਪਾਸ ਕੀਤਾ ਗਿਆ ਸੀ। ਇਹ ਪ੍ਰਕਿਰਿਆ ਅਤੇ ਸਾਮਗਰੀ ਦੇ ਮਾਮਲੇ ‘ਚ ਇਨ੍ਹਾਂ ਜ਼ਰੂਰੀ ਸ਼ਰਤਾਂ ਨੂੰ ਪੂਰਾ ਨਹੀਂ ਕਰਦੀ। ਉਸ ਨੇ ਕਿਹਾ ਕਿ ਇਸ਼ ਲਈ ਪਾਕਿਸਤਾਨ ਨੇ ਪ੍ਰਮਾਣੂ ਹਥਿਆਰਾਂ ਨਾਲ ਲੈਸ ਹੋਰ ਦੇਸ਼ਾਂ ਵਾਂਘ ਗੱਲਬਾਤ ‘ਚ ਹਿੱਸਾ ਨਹੀਂ ਲਿਆ ਅਤੇ ਪਾਕਿਸਤਾਨ ਸੰਧੀ ਦਾ ਹਿੱਸਾ ਨਹੀਂ ਬਣ ਸਕਿਆ।
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ‘ਚ 120 ਤੋਂ ਜ਼ਿਆਦਾ ਦੇਸ਼ਾਂ ਨੇ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਨਾਲ ਸੰਬੰਧਿਤ ਪਹਿਲੀ ਵਿਸ਼ਵ ਸੰਧੀ ਨੂੰ ਅਪਣਾਉਣ ਲਈ ਵੋਟ ਕੀਤਾ। ਉਥੇ ਹੀ ਅਮਰੀਕਾ ਅਤੇ ਚੀਨ ਸਮੇਤ 8 ਹੋਰ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਨੇ ਵੀ ਪ੍ਰਮਾਣੂ ਹਥਿਆਰਾਂ ‘ਤੇ ਪਾਬੰਦੀ ਲਈ ਕਾਨੂੰਨੀ ਬੰਦਸ਼ ਸੰਧੀ ਲਈ ਗੱਲਬਾਤ ‘ਚ ਹਿੱਸਾ ਨਹੀਂ ਲਿਆ।

Be the first to comment

Leave a Reply