ਪਾਕਿਸਤਾਨ ਵੱਲੋਂ ‘ਤੀਜੇ ਦੇਸ਼’ ਦੀ ਫੌਜ ਕਸ਼ਮੀਰ ‘ਚ ਹੋ ਸਕਦੀ ਹੈ ਦਾਖਲ : ਚੀਨੀ ਮੀਡੀਆ

ਬੀਜ਼ਿੰਗ- ਚੀਨੀ ਵਿਚਾਰ ਸਮੂਹ ਦੇ ਇਕ ਮਾਹਿਰ ਨੇ ਐਤਵਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਭੂਟਾਨ ਵੱਲੋਂ ਸਿੱਕਿਮ ਸੈਕਟਰ ਦੇ ਡੋਕਲਾਮ ਇਲਾਕੇ ‘ਚ ਸੜਕ ਨਿਰਮਾਣ ਨਾਲ ਚੀਨੀ ਫੌਜ ਨੂੰ ਭਾਰਤੀ ਫੌਜ ਨੇ ਰੋਕਿਆ, ਉਸ ਤਰਕ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਦੀ ਅਪੀਲ ‘ਤੇ ਕਸ਼ਮੀਰ ‘ਚ ‘ਤੀਜੇ ਦੇਸ਼’ ਦੀ ਫੌਜ ਦਾਖਲ ਹੋ ਸਕਦੀ ਹੈ। ਚਾਈਨਾ ਵੈਸਟ ਨਾਰਮਲ ਯੂਨੀਵਰਸਿਟੀ ‘ਚ ਭਾਰਤੀ ਅਧਿਐਨ ਕੇਂਦਰ ਦੇ ਨਿਦੇਸ਼ਕ ਲਾਂਗ ਜਿੰਯਚੁਨ ਨੇ ਗਲੋਬਲ ਟਾਈਮਜ਼ ‘ਤ ਲਿਖੇ ਆਪਣੇ ਲੇਖ ‘ਚ ਕਿਹਾ ਹੈ, ”ਜੇਕਰ ਭਾਰਤ ਨਾਲ ਭੂਟਾਨ ਦੇ ਖੇਤਰ ਨੂੰ ਬਚਾਉਣ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ ਤਾਂ ਇਹ ਉਸ ਦੇ ਸਥਾਪਤ ਖੇਤਰ ਤੱਕ ਹੋ ਸਕਦਾ ਹੈ, ਵਿਵਾਦਤ ਖੇਤਰ ਦੇ ਲਈ ਨਹੀਂ। ਲੇਖ ‘ਚ ਕਿਹਾ ਗਿਆ ਹੈ, ”ਨਹੀਂ ਤਾਂ ਭਾਰਤ ਦੇ ਤਰਕ ਦੇ ਹਿਸਾਬ ਨਾਲ ਜੇਕਰ ਪਾਕਿਸਤਾਨ ਸਰਕਾਰ ਅਪੀਲ ਕਰੇ ਤਾਂ ‘ਤੀਜੇ ਦੇਸ਼’ ਦੀ ਫੌਜ ਭਾਰਤ ਆਧਾਰਿਤ ਕਸ਼ਮੀਰ ਸਮੇਤ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦਤ ਖੇਤਰ ‘ਚ ਦਾਖਲ ਹੋ ਸਕਦੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਡੋਕਲਾਮ ਤਕਰਾਰ ‘ਤੇ ਭਾਰਤ ਦੀ ਨਿੰਦਾ ਕਰਦੇ ਹੋਏ ਕਈ ਲੇਖ ਪ੍ਰਕਾਸ਼ਿਤ ਕੀਤੇ ਹਨ, ਪਰ ਪਹਿਲੀ ਵਾਰ ਸੰਦਰਭ ‘ਚ ਪਾਕਿਸਤਾਨ ਅਤੇ ਕਸ਼ਮੀਰ ਨੂੰ ਲਿਆਂਦਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ 30 ਜੂਨ ਨੂੰ ਜਾਰੀ ਬਿਆਨ ਦਾ ਜ਼ਿਕਰ ਕਰਦੇ ਹੋਏ ਇਸ ‘ਚ ਕਿਹਾ ਗਿਆ ਹੈ, ”ਭਾਰਤੀ ਫੌਜੀਆਂ ਨੇ ਭੂਟਾਨ ਦੀ ਮਦਦ ਦੇ ਨਾਂ ‘ਤੇ ਚੀਨ ਦੇ ਡੋਕਲਾਮ ਇਲਾਕੇ ‘ਚ ਦਾਖਲ ਹੋਏ ਪਰ ਘੁਸਪੈਠ ਦਾ ਮਕਸਦ ਭੂਟਾਨ ਦਾ ਇਸਤੇਮਾਲ ਕਰਦੇ ਹੋਏ ਭਾਰਤ ਦੀ ਮਦਦ ਕਰਨਾ ਹੈ।

Be the first to comment

Leave a Reply