ਪਾਕਿ ਖਿਲਾਫ ਮੈਚ ‘ਚ ਖੇਡਣ ਦਾ ਮਜਾ ਆਉਂਦਾ ਹੈ – ਵਿਰਾਟ

ਮੁੰਬਈ—(ਸਾਂਝੀ ਸੋਚ ਬਿਊਰੋ) –  ਇੰਗਲੈਂਡ ‘ਚ ਚੈਂਪੀਅਨਸ ਟਰਾਫੀ 1 ਜੂਨ ਤੋਂ ਸ਼ੁਰੂ ਹੋ ਰਹੀ ਹੈ। ਉਥੇ ਹੀ, ਭਾਰਤੀ ਟੀਮ ਆਪਣਾ ਪਹਿਲਾ ਮੈਚ 4 ਜੂਨ ਨੂੰ ਪਾਕਿਸਤਾਨ ਖਿਲਾਫ ਖੇਡੇਗੀ। ਬੁੱਧਵਾਰ ਨੂੰ ਇੰਗਲੈਂਡ ਰਵਾਨਾ ਹੋਣ ਤੋਂ ਪਹਿਲੇ ਵਿਰਾਟ ਕੋਹਲੀ ਨੇ ਕਿਹਾ ਕਿ ਚੈਂਪੀਅਨਸ ਟਰਾਫੀ ‘ਚ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਦੂਜੇ ਮੈਚਾਂ ਦੀ ਤਰ੍ਹਾਂ ਹੀ ਹੈ। ਧੋਨੀ ਅਤੇ ਯੁਵੀ ਨੂੰ ਵਿਰਾਟ ਨੇ ਸਭਤੋਂ ਮਜ਼ਬੂਤ ਖਿਡਾਰੀ ਦੱਸਿਆ। ਵਿਰਾਟ ਨੇ ਕਿਹਾ- ਪਾਕਿ ਖਿਲਾਫ ਮੈਚ ‘ਚ ਖੇਡਣ ਦਾ ਮਜਾ ਆਉਂਦਾ ਹੈ। ਵਿਰਾਟ ਕੋਹਲੀ ਨੇ ਕਿਹਾ, ”ਭਾਰਤ-ਪਾਕਿਸਤਾਨ ਦਾ ਮੈਚ ਹਮੇਸ਼ਾ ਫੈਂਸ ਲਈ ਕਾਫ਼ੀ ਰੋਮਾਂਚਕ ਰਹਿੰਦਾ ਹੈ। ਇਹ ਉਨ੍ਹਾਂ ਨੂੰ ਅਲੱਗ ਤਰ੍ਹਾਂ ਦਾ ਆਨੰਦ ਦਿੰਦਾ ਹੈ, ਪਰ ਸਾਡੇ ਲਈ ਇਹ ਸਿਰਫ ਇੱਕ ਮੈਚ ਹੀ ਹੈ। ਸਾਡੇ ਦਿਮਾਗ ‘ਚ ਕੁਝ ਨਹੀਂ ਬਦਲਦਾ, ਸਭ ਕੁਝ ਬਾਕੀ ਮੈਚਾਂ ਦੀ ਤਰ੍ਹਾਂ ਹੀ ਰਹਿੰਦਾ ਹੈ।
ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਅਸੀ ਉਨ੍ਹਾਂ ਖਿਲਾਫ ਖੇਡ ਰਹੇ ਹਾਂ ਜਾਂ ਭਾਰਤ ਲਈ ਖੇਡ ਰਹੇ ਹਾਂ, ਇਸ ਲਈ ਇਸ ਦੀ ਤਿਆਰੀ ਲਈ ਅਲੱਗ ਤੋਂ ਕਿਸੇ ਮੋਟੀਵੇਸ਼ਨ ਦੀ ਜ਼ਰੂਰਤ ਨਹੀਂ ਹੈ।

Be the first to comment

Leave a Reply