ਪਾਕਿ ਸ਼ਾਂਤੀ ਚਾਹੁੰਦਾ ਹੈ ਤਾਂ ਅੱਤਵਾਦੀ ਭੇਜਣਾ ਬੰਦ ਕਰੇ – ਰਾਵਤ

ਜੰਮੂ – ਭਾਰਤੀ ਫੌਜ ਮੁੱਖੀ ਬਿਪਿਨ ਰਾਵਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ ‘ਚ ਫੌਜ ਵਲੋਂ ਰੋਕੀ ਗਈ ਮੁਹਿੰਮ ਦੀ ਮਿਆਦ ਵਧਾਈ ਜਾ ਸਕਦੀ ਹੈ, ਪਰ ਅੱਤਵਾਦੀਆਂ ਦੀ ਕਿਸੇ ਵੀ ਹਰਕਤ ‘ਤੇ ਇਸ ‘ਤੇ ਫਿਰ ਤੋਂ ਵਿਚਾਰ ਕਰਨਾ ਹੋਵੇਗਾ। ਰਾਵਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਜੇਕਰ ਸ਼ਾਂਤੀ ਬਣਾਈ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਸੂਬੇ ‘ਚ ਅੱਤਵਾਦੀਆਂ ਨੂੰ ਭੇਜਣਾ ਬੰਦ ਕਰਨਾ ਚਾਹੀਦਾ ਹੈ। ਸ਼੍ਰੀਨਗਰ ਤੋਂ 95 ਕਿਲੋਮੀਟਰ ਦੂਰ ਪਹਲਗਾਮ ‘ਚ ਇਕ ਪ੍ਰੋਗਰਾਮ ‘ਚ ਜਨਰਲ ਰਾਵਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਸੱਚਮੁੱਚ ਸ਼ਾਂਤੀ ਚਾਹੁੰਦਾ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਸਭ ਤੋਂ ਪਹਿਲਾਂ ਆਪਣੇ ਵਲੋਂ ਅੱਤਵਾਦੀਆਂ ਦੀ ਘੁਸਪੈਠ ਕਰਨਾ ਬੰਦ ਕਰਨ। ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਅਜਿਹੀ ਹਰਕਤ ਹੁੰਦੀ ਹੈ ਤਾਂ ਸਾਨੂੰ ਵੀ ਜਵਾਬ ਦੇਣਾ ਪੈਂਦਾ ਹੈ। ਅਸੀਂ ਚੁੱਪ ਨਹੀਂ ਬੈਠ ਸਕਦੇ। ਜੇਕਰ ਜੰਗਬੰਦੀ ਦੀ ਉਲੰਘਣਾ ਹੋਵੇਗੀ ਤਾਂ ਸਾਡੇ ਪਾਸਿਓਂ ਕਾਰਵਾਈ ਕੀਤੀ ਜਾਵੇਗੀ। ਜਨਰਲ ਰਾਵਤ ਨੇ ਕਿਹਾ ਕਿ ਸ਼ਾਂਤੀ ਲਈ ਜ਼ਰੂਰੀ ਹੈ ਕਿ ਸਰਹੱਦ ਪਾਰ ਤੋਂ ਅੱਤਵਾਦ ਦਾ ਖਾਤਮਾ ਹੋਵੇ। ਫੌਜ ਮੁੱਖੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦ ਰੋਕੂ ਮੁਹਿੰਮ ਰੋਕਣ ਦੀ ਪਹਿਲ ਦਾ ਮਕਸਦ ਹੈ ਕਿ ਲੋਕਾਂ ਨੂੰ ਸ਼ਾਂਤੀ ਦਾ ਫਾਇਦਾ ਮਿਲੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸ਼ਾਂਤੀ ਦਾ ਇਹ ਮਾਹੌਲ ਕਾਇਮ ਰਿਹਾ ਤਾਂ ਮੈਂ ਤੁਹਾਨੂੰ ਯਕੀਨੀ ਦਿਵਾਉਂਦਾ ਹਾਂ ਕਿ ਅਸੀਂ ਐੱਨ.ਆਈ.ਸੀ.ਓ. (ਮੁਹਿੰਮ ਦੀ ਸ਼ੁਰੂਆਤ ਨਹੀਂ) ਨੂੰ ਜਾਰੀ ਰੱਖਣ ਦੇ ਬਾਰੇ ‘ਚ ਵਿਚਾਰ ਕਰਾਂਗੇ। ਪਰ ਅੱਤਵਾਦੀਆਂ ਨੇ ਕੋਈ ਹਰਕਤ ਕੀਤੀ ਤÎ ਅਸੀਂ ਇਸ ਜੰਗਬੰਦੀ ਜਾਂ ਮਹਿੰਮ ਰੋਕਣ ਜਾਂ ਐੱਨ.ਆਈ.ਸੀ.ਓ. ‘ਤੇ ਫਿਰ ਤੋਂ ਸੋਚਣਾ ਹੋਵੇਗਾ।