ਪਾਪੂਆ ਨਿਊ ਗਿਨੀ ‘ਚ ਫਟਿਆ ਜਵਾਲਾਮੁਖੀ, ਲੋਕ ਸੁਰੱਖਿਅਤ

ਕਾਦੋਵਰ— ਨਿਊ ਗਿਨੀ ਟਾਪੂ ਪਿਛਲੇ ਕੁੱਝ ਦਿਨਾਂ ਤੋਂ ਜਿਸ ਜਵਾਲਾਮੁਖੀ ਦਾ ਡਰ ਮਹਿਸੂਸ ਕਰ ਰਿਹਾ ਸੀ, ਉਸ ਨੇ ਅੱਜ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਆਖੀਰ ਮਜਬੂਰ ਕਰ ਹੀ ਦਿੱਤਾ ਹੈ। ਤਕਰੀਬਨ ਕੁੱਲ 1500 ਲੋਕਾਂ ਨੂੰ ਹੁਣ ਤੱਕ ਇਸ ਟਾਪੂ ਤੋਂ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਰੈਡ ਕਰਾਸ ਸੰਗਠਨ ਕਰ ਰਿਹਾ ਹੈ। ਇਹ ਮਾਮਲਾ ਨਿਊ ਗਿਨੀ ਦੇ ਕਾਦੋਵਰ ਦਾ ਹੈ, ਜਿੱਥੇ 5 ਜਨਵਰੀ ਤੋਂ ਹੀ ਲੋਕਾਂ ਨੂੰ ਇਸ ਜਵਾਲਾਮੁਖੀ ਦੀ ਜਾਣਕਾਰੀ ਮਿਲੀ ਗਈ ਸੀ। ਉਸ ਤੋਂ ਬਾਅਦ ਹੀ ਲੋਕਾਂ ਵਿਚ ਡਰ ਸੀ ਅਤੇ ਇੱਥੋਂ ਦੇ ਲੋਕ ਖੁਦ ਦੀ ਜਾਨ ਬਚਾਉਣ ਖਾਤਿਰ ਕਈ ਸੰਸਥਾਵਾਂ ਨੂੰ ਗੁਹਾਰ ਲਗਾ ਰਹੇ ਸਨ। ਅਜਿਹੇ ਵਿਚ ਗੁਆਂਢੀ ਟਾਪੂ ਆਸਟ੍ਰੇਲੀਆ ਨੇ ਨਿਊ ਗਿਨੀ ਦਾ ਪੂਰਾ ਸਹਿਯੋਗ ਕੀਤਾ ਅਤੇ ਇੱਥੋਂ ਦੇ ਲੋਕਾਂ ਨੂੰ ਇਨ੍ਹਾਂ ਹਾਲਾਤਾਂ ਤੋਂ ਉਭਰਣ ਲਈ ਚੰਗਾ ਸਹਿਯੋਗ ਦਿੱਤਾ ਹੈ। ਦੱਸਣਯੋਗ ਹੈ ਕਿ ਨਿਊ ਗਿਨੀ ਟਾਪੂ ਆਸਟ੍ਰੇਲੀਆ ਅਤੇ ਗ੍ਰੀਨਵਿਚ ਵਿਚਕਾਰ ਸਥਿਤ ਹੈ ਅਤੇ ਕਾਦੋਵਰ ਖੇਤਰ ਦੇ 24 ਕਿਲੋਮੀਟਰ ਦੇ ਦਾਇਰੇ ਵਿਚ ਪਾਪੁਆ ਦਾ ਹਿੱਸਾ ਹੈ। ਚਿੰਤਾਜਨਕ ਹਲਾਤਾਂ ਵਿਚ ਅੱਜ 590 ਲੋਕਾਂ ਨੂੰ ਕਾਦੋਵਰ ਦੀ ਇਸ ਕੁਦਰਤੀ ਆਫਤ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਇਹ ਜਵਾਲਾਮੁਖੀ ਫਟਿਆ, ਜਿਸ ਨਾਲ ਪੂਰੇ ਇਲਾਕੇ ਵਿਚ ਧੁੰਆਂ ਹੀ ਧੁੰਆਂ ਹੋ ਗਿਆ ਅਤੇ ਲੋਕਾਂ ਲਈ ਖੁਦ ਦੀ ਜਾਨ ਬਚਾਉਣਾ ਇਕ ਚੁਣੌਤੀ ਬਣ ਗਈ। ਉਥੇ ਹੀ ਰੈਡ ਕਰਾਸ ਨੇ ਬਚਾਅ ਕੰਮ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਵਿਸਥਾਪਨ ਲਈ 26,274 ਯੂ. ਐਸ ਡਾਲਰ ਦਾ ਸਹਿਯੋਗ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਲਈ ਬੁਨਿਆਦੀ ਜ਼ਰੂਰਤਾਂ ਦੀ ਵੀ ਵਿਵਸਥਾ ਕੀਤੀ ਗਈ ਹੈ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਵੀ ਇਕ ਟਵੀਟ ਜ਼ਰੀਏ ਦੱਸਿਆ ਕਿ ਆਸਟੇਲਿਆਈ ਸਰਕਾਰ ਵੱਲੋਂ ਵੀ ਇਨ੍ਹਾਂ ਲੋਕਾਂ ਦੇ ਵਿਸਥਾਪਨ ਲਈ 19,775 ਯੂ. ਐਸ ਡਾਲਰ ਦਾ ਸਹਿਯੋਗ ਦਿੱਤਾ ਗਿਆ ਹੈ

Be the first to comment

Leave a Reply