ਪਾਰਕ ਦਾ ਨਾਂ ਜਸਵੰਤ ਸਿੰਘ ਖਾਲੜਾ ਪਾਰਕ ਵਜੋਂ ਬਦਲਣ ਦਾ ਫੈਸਲਾ

ਫਰਿਜ਼ਨੋ, ਕੈਲੀਫੋਰਨੀਆ, (ਅਮਰੀਕਾ) : ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਫ੍ਰੇਸਨੋ ਸਿਟੀ ਦੀ ਸਿਟੀ ਕੌਂਸਲ ਨੇ ਸ਼ਾਲਾਘਾਂਯੋਗ ਸੇਵਾਵਾਂ ਨੂੰ ਤਜਵੀਜ਼ ਦਿੰਦਿਆਂ ਸ਼ਹਿਰ ਦੇ ਇਕ ਮਹੱਤਵਪੂਰਣ ਪਾਰਕ ਦਾ ਨਾਂ ਜਸਵੰਤ ਸਿੰਘ ਖਾਲੜਾ ਪਾਰਕ ਵਜੋਂ ਬਦਲਣ ਦਾ ਫੈਸਲਾ ਕੀਤਾ ਹੈ।ਕੌਂਸਲ ਨੇ ਵੀਰਵਾਰ ਨੂੰ ਕੀਤੀ ਇੱਕ ਮੀਟਿੰਗ ਦੌਰਾਨ ਆਪਣੀ ਸਰਬਸੰਮਤੀ ਨਾਲ ਵਿਕਟੋਰੀਆ ਪਾਰਕ ਆਫ ਵੈਸਟ ਫ੍ਰੇਸਨੋ ਦਾ ਨਾਮ ਬਦਲਣ ਦਾ ਫੈਸਲਾ ਲਿਆ। ਕੌਂਸਲ ਨੇ ਪੰਜਾਬ ਦੇ ਸਾਬਕਾ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਖਾਲੜਾ ਦੀ ਕੁਰਬਾਨੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੂੰ 1995 ‘ਚ ਮਨੁੱਖੀ ਅਧਿਕਾਰਾਂ ਖਿਲਾਫ ਵੱਧ ਰਹੇ ਜ਼ੁਲਮਾਂ ਖਿਲਾਫ ਅਵਾਜ਼ ਚੁੱਕਣ ਬਦਲੇ ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੁਆਰਾ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ।

Be the first to comment

Leave a Reply