ਪਾਵਰਕਾਮ ਨੇ ਆਪਣੇ ਖਪਤਕਾਰਾਂ ਲਈ ਇਕ ਹੋਰ ਸਹੂਲਤ ਸ਼ੁਰੂ ਕੀਤੀ

ਪਟਿਆਲਾ : ਪਾਵਰਕਾਮ ਨੇ ਆਪਣੇ ਖਪਤਕਾਰਾਂ ਲਈ ਇਕ ਹੋਰ ਸਹੂਲਤ ਸ਼ੁਰੂ ਕੀਤੀ ​ਜਿਸ ਸਬੰਧੀ  ਐਸ.ਸੀ.ਅਰੋੜਾ, ਡਾਇਰੈਕਟਰ ਵਿੱਤ, ਅਤੇ ਸੰਜੇ ਕੁਮਾਰ, ਜੀ.ਐਮ.ਨੈੱਟਵਰਕ, ਐਸ.ਬੀ.ਆਈ. ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿੱਚ ਇੱਕ ਸਮਝੋਤਾ (ਐਮ.ਓ.ਯੂ.) ਸਹੀਬੱਧ ਕੀਤਾ। ਜਿਸ ਨਾਲ ਸਾਰੇ ਪੰਜਾਬ ਵਿੱਚ ਸਟੇਟ ਬੈਂਕ ਆਫ ਇੰਡੀਆ ਰਾਂਹੀ ਹਰ ਪ੍ਰਕਾਰ ਦੇ ਬਿਜਲੀ ਬਿਲ ਜਮ੍ਹਾਂ ਕਰਵਾਉਣ ਦਾ ਰਸਤਾ ਖੁੱਲ ਗਿਆ| ਇਸ ਸਕੀਮ ਵਿਚ ਹਰ ਪ੍ਰਕਾਰ ਦਾ ਖਪਤਕਾਰ ਮੋਬਾਇਲ ਟਾਵਰ ਕੰਪਨੀਆਂ, ਸੇਵਾ ਕੇਂਦਰ ਅਤੇ ਸਰਕਾਰੀ ਕੂਨੈਕਸਨ (ਵੱਡੀ ਸਪਲਾਈ ਸਮੇਤ) ਵੀ ਸਮਲ ਹਨ। ਪਾਵਰਕਾਮ  ਡਿਜੀਟੇਲਾਈਜੇਸਨ ਨੂੰ ਹੋਰ ਅੱਗੇ ਵਧਾਉਂਦਿਆਂ ਬਿਜਲੀ ਦੇ ਬਿਲ ਭਾਂਵੇ ਉਹ ਘਰੈਲੂ ਹੋਣ, ਵਪਾਰਕ ਹੋਣ ਜਾਂ ਉਦਯੋਗਿਕ ਹੋਣ ਨੂੰ ਸਿੱਧੇ ਤੌਰ ਤੇ ਸਟੇਟ ਬੈਂਕ ਆਫ ਇੰਡੀਆ ਦੀਆਂ ਬਰਾਂਚਾਂ ਵਿੱਚ ਆਰ.ਟੀ.ਜੀ.ਐਸ. ਰਾਂਹੀਂ ਜਮ੍ਹਾਂ ਕਰਵਾਇਆ ਜਾ ਸਕਦਾ ਹੈ ।
ਡਾਇਰੈਕਟਰਵਿੱਤ ਨੇ ਦੱਸਿਆ ਕਿ ਬਿਜਲੀ ਨਿਗਮ ਟੈਕਨੋਲੋਜੀ ਰਾਂਹੀ ਆਈ.ਟੀ. ਸੁਧਾਰਾਂ ਲਈ ਵਚਨਬੱਧ ਹੈ। ਪੀ.ਐਸ.ਪੀ.ਸੀ.ਅੈਲ. ਪਹਿਲਾਂ ਹੀ ਆਪਣੇ  ਖਪਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾ ਪ੍ਰਦਾਨ ਕਰ ਰਿਹਾ ਹੈ ਜਿਵੇਂ ਕਿ  ਈ.ਪੇਮੈਂਟ ਡੈਬਿਟ/ਕ੍ਰੈਡਿਟ ਕਾਰਡ ਰਾਂਹੀ, ਨੈੱਟ ਬੈਂਕਿੰਗ, ਪੇਟੀਐਮ ਆਦਿ ਰਾਂਹੀਂ ਦਿੱਤੀਆਂ ਜਾ ਰਹੀਆਂ ਹਨ। ਪਰੰਤੂ ਇਹ ਦੇਖਿਆ ਗਿਆ ਹੈ ਕਿ ਸਰਕਾਰੀ ਅਤੇ ਉਦਯੋਗਿਕ ਬਿਲਾਂ ਦੀ ਅਦਾਇਗੀ ਕੇਵਲ ਕੈਸ. ਅਦਾਇਗੀ ਤੇ ਹੀ ਰੁੱਕੀ ਹੋਈ ਹੈ। ਇਸ ਦਾ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਸਇਦ ਵੱਡੇ ਵੱਡੇ ਬਿਜਲੀ ਖਪਤਕਾਰ ਜਿਹਨਾਂ ਦੇ ਬਿੱਲ ਜਿਆਦਾ ਰਕਮ ਵਿੱਚ ਹੁੰਦੇ ਹਨ, ਉਹ ਆਨਲਾਈਨ ਬਿੱਲ ਜਮ੍ਹਾਂ ਕਰਵਾਉਣ ਤੋਂ ਇਸ ਲਈ ਘਬਰਾਉਂਦੇ ਹਨ ਕਿ ਕਿਧਰੇ ਉਹਨਾਂ ਦੀ ਰਕਮ ਗੁੰਮ ਨਾ ਜਾਵੇ, ਸੋ ਅਜਿਹੇ ਖਪਤਕਾਰਾਂ ਤੋਂ ਆਨਲਾਈਨ ਬਿਲਾਂ ਦੀ ਅਦਾਇਗੀ ਕਰਵਾਉਣ ਲਈ ਬਿਜਲੀ ਨਿਗਮ ਨੇ ਇਹ ਇੱਕ ਕਦਮ ਸਟੇਟ ਬੈਂਕ ਆਫ ਇੰਡੀਆਂ ਨਾਲ ਹੱਥ ਮਿਲਾ ਕੇ ਸੁਰੂ ਕੀਤਾ ਹੈ ਤਾਂਕਿ ਖਪਤਕਾਰ ਦਾ ਬਿੱਲ ਆਰਾਮ ਨਾਲ  ਜਮ੍ਹਾਂ ਕਰਵਾਇਆ ਜਾ ਸਕੇ ਅਤੇ ਖਪਤਕਾਰ ਨੂੰ ਕਿਸੇ ਕਿਸਮ ਦਾ ਕੋਈ ਡਰ ਵੀ ਨਾ ਹੋਵੇ। ਇਸ ਸਮੇਂ ਸਟੇਟ ਬੈਂਕ ਆਫ ਇੰਡੀਆ ਦੇ ਜੀ.ਐਮ. ਸਰੀ ਸੰਜੇ ਕਮਾਰ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਦੇਸ. ਦਾ ਸਭ ਤੋਂ ਵੱਡਾ ਬੈਂਕ ਹੋਣ ਦੇ ਨਾਤੇ ਬਿਜਲੀ ਖਪਤਕਾਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਸਫਲ ਹੋਵੇਗਾ ਤੇ ਪੰਜਾਬ ਦੇ ਬਿਜਲੀ ਖਪਤਕਾਰ ਆਰ.ਟੀ.ਜੀ.ਐਸ. ਰਾਂਹੀਂ ਆਪਣੇ ਬਿੱਲ ਅਦਾ ਕਰਕੇ ਖੁਸ. ਹੋਣਗੇ।

Be the first to comment

Leave a Reply