ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖੁਸਖਬਰੀ

ਨਵੀਂ ਦਿੱਲੀ : ਪਾਸਪੋਰਟ ਬਣਾਉਣ ਦੇ ਲਈ ਹੁਣ 50 ਕਿੱਲੋਮੀਟਰ ਦੀ ਦੂਰੀ ਤੈਅ ਨਹੀਂ ਕਰਨੀ ਹੋਵੇਗੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਖਿਆ ਹੈ ਕਿ ਛੇਤੀ ਹੀ ਪਾਸਪੋਰਟ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇਗਾ। ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ ਦੇ ਦੂਜੇ ਗੇੜ ਦਾ ਐਲਾਨ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਹੁਣ 86 ਪਾਸਪੋਰਟ ਕੇਂਦਰ ਹਨ ਜਿਨ੍ਹਾਂ ਦੀ ਗਿਣਤੀ ਵਿੱਚ ਵਾਧਾ ਕਰ ਕੇ 149 ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਨੇ ਆਖਿਆ ਹੈ ਕਿ ਪਾਸਪੋਰਟ ਦੇ ਲਈ ਲੋਕਾਂ ਨੂੰ 50 ਕਿੱਲੋਮੀਟਰ ਦੀ ਦੂਰੀ ਤੈਅ ਨਹੀਂ ਕਰਨੀ ਹੋਵੇਗੀ।ਯਾਦ ਰਹੇ ਕਿ ਪਾਸਪੋਰਟ ਸੇਵਾ ਕੇਂਦਰਾਂ ਦੀ ਸ਼ੁਰੂਆਤ ਮਨਮੋਹਨ ਸਰਕਾਰ ਦੌਰਾਨ ਤਤਕਾਲੀਨ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਦੇ ਸਮੇਂ ਹੋਈ ਸੀ ਅਤੇ ਹੁਣ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਨੂੰ ਹੋਰ ਅੱਗੇ ਲੈ ਕੇ ਜਾ ਰਹੀ ਹੈ।

Be the first to comment

Leave a Reply