ਪਿਆਰ ‘ਚ ਪਾਗਲ ਹੋਇਆ ਇਕ ਆਸ਼ਕ ਆਪਣੇ ਦੋਸਤਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ

ਹਰਿਆਣਾ—ਪਾਨੀਪਤ— ਪਿਆਰ ‘ਚ ਪਾਗਲ ਹੋਇਆ ਇਕ ਆਸ਼ਕ ਆਪਣੇ ਦੋਸਤਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ, ਉਸ ਨੇ ਨਾ ਸਿਰਫ ਆਪਣੇ ਦੋਸਤ ਦੇ ਜ਼ਿਮ ਨੂੰ ਅੱਗ ਲਗਾ ਦਿੱਤੀ ਸਗੋਂ ਇਕ ਦੋਸਤ ‘ਤੇ ਜਾਨਲੇਵਾ ਹਮਲਾ ਵੀ ਕਰ ਦਿੱਤਾ, ਜੋ ਹਸਪਤਾਲ ‘ਚ ਭਰਤੀ ਹੈ। ਦੋਸ਼ੀ ਵਿਅਕਤੀ ਰੌਕੀ ਆਪਣੇ ਦੋਸਤ ਦੀ ਭੈਣ ਨੂੰ ਨਾਲ ਲੈ ਗਿਆ, ਜਦੋਂ ਦੋਸਤਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪਹਿਲਾਂ ਉਸ ਨੇ ਵਟਸਐਪ ‘ਤੇ ਸਟੇਟਸ ਪਾ ਕੇ ਦੋਸਤਾਂ ਨੂੰ ਧਮਕੀ ਦਿੱਤੀ ਅਤੇ ਫਿਰ ਇਕ ਦੋਸਤ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਸ਼ੀ ਨੇ ਹੋਰ ਦੋਸਤਾਂ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।