ਪਿਛਲੇ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਕਾਰਨ ਫਸਲ ਖਰਾਬ

ਭਗਤਾਂਵਾਲਾ  : ਕਿਸਾਨਾਂ ਵਲੋਂ ਮੱਕੀ ਦੀ ਫਸਲ ਵੇਚਣ ਲਈ ਲਿਆਂਦੀ ਗਈ ਭਗਤਾਂਵਾਲਾ ਦਾਣਾ ਮੰਡੀ ਵਿਖੇ ਪਿਛਲੇ ਦਿਨਾਂ ਤੋਂ ਲਗਾਤਾਰ ਬਰਸਾਤ ਹੋਣ ਕਾਰਨ ਖਰਾਬ ਹੋ ਗਈ ਹੈ। ਫਸਲ ਖਰਾਬ ਹੋਣ ਦਾ ਕਾਰਨ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਸ਼ੈੱਡਾਂ ਦੇ ਖਰਾਬ ਹੋਣ ਕਾਰਨ ਪਾਣੀ ਦਾ ਟਪਕਣਾ, ਫਰਸ਼ਾਂ ਦਾ ਖਰਾਬ ਹੋਣਾ ਅਤੇ ਸੀਵਰੇਜ ਪ੍ਰਣਾਲੀ ਦੀ ਵਿਵਸਥਾ ਨਾ ਹੋਣੀ ਹੈ। ਕਿਸਾਨ ਫਸਲ ਖਰਾਬ ਹੋਣ ਕਾਰਨ ਜਿੱਥੇ ਮੰਡੀ ਵਿਚ ਹੱਥ ਤੇ ਹੱਥ ਧਰ ਕੇ ਬੈਠੇ ਸਨ, ਉਥੇ ਉਨ੍ਹਾਂ ਦੀ ਸਾਰ ਲੈਣ ਲਈ ਐੱਮਪੀ ਗੁਰਜੀਤ ਸਿੰਘ ਔਜਲਾ ਪੁੱਜੇ। ਕਿਸਾਨਾਂ ਅਤੇ ਨਿਰਮਲ ਜੀਤ ਸਿੰਘ ਮੰਡੀ ਪ੍ਰਧਾਨ ਨੇ ਔਜਲਾ ਨੂੰ ਦੱਸਿਆ ਕਿ ਮੰਡੀਕਰਨ ਬੋਰਡ ਵਲੋਂ ਮੰਡੀਆਂ ਦਾ ਪਿਛਲੇ ਸਮੇਂ ਦੌਰਾਨ ਦੀ ਸਰਕਾਰ ਵੱਲੋਂ ਸੰਭਾਲ ਨਾ ਕਾਰਨ ਮੰਦਾ ਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਕਿਸਾਨ ਫਸਲ ਲੈ ਕੇ ਆਉਂਦੇ ਹਨ ਅਤੇ ਫਰਸ਼ ਖਰਾਬ ਹੋਣ ਕਾਰਨ ਫਸਲ ਰੁਲਦੀ ਹੈ।

Be the first to comment

Leave a Reply