ਪਿਛਲੇ ਸਾਲ 27 ਨਵੰਬਰ ਨੂੰ ਫਰਾਰ ਹੋਏ ਗੈਂਗਸਟਰ ਕਮਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ ਦੇ ਵਕੀਲ ਹਰਪ੍ਰੀਤ ਸਿੰਘ ਨੇ ਹੈਰਾਨੀਜਨਕ ਦੋਸ਼ ਲਾਇਆ

ਨਾਭਾ  – ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਵਿਚੋਂ ਪਿਛਲੇ ਸਾਲ 27 ਨਵੰਬਰ ਨੂੰ ਫਰਾਰ ਹੋਏ ਗੈਂਗਸਟਰ ਕਮਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ ਦੇ ਵਕੀਲ ਹਰਪ੍ਰੀਤ ਸਿੰਘ ਨੇ ਹੈਰਾਨੀਜਨਕ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜੇਲ ਬ੍ਰੇਕ ਕਾਂਡ ਦੀ ਸਚਾਈ ਸਾਹਮਣੇ ਆ ਗਈ ਤਾਂ ਵੱਡੇ-ਵੱਡੇ ਪੁਲਸ ਅਫ਼ਸਰ, ਸਿਆਸਤਦਾਨ ਤੇ ਇੰਡਸਟ੍ਰੀਅਲਿਸਟ ਫਸ ਸਕਦੇ ਹਨ। ਉਨ੍ਹਾਂ ਨੀਟਾ ਦਿਓਲ ਨੂੰ ਬ੍ਰੇਕ ਕਾਂਡ ਤੋਂ ਇਕ ਸਾਲ ਬਾਅਦ ਨਾਭਾ ਜੇਲ ਵਿਚ ਲਿਆਉਣ ‘ਤੇ ਸਵਾਲ ਉਠਾਏ ਹਨ। ਉਸ ਨੂੰ ਪਹਿਲਾਂ ਕੁੱਝ ਸਮਾਂ ਪਟਿਆਲਾ, ਫਿਰ ਕਪੂਰਥਲਾ ਤੇ ਹੁਣ ਨਾਭਾ ਸਕਿਓਰਿਟੀ ਜੇਲ ਵਿਚ ਲਿਆਂਦਾ ਗਿਆ ਹੈ। ਉਹ ਬੇਕਸੂਰ ਹੈ। ਉਸ ਦਾ ਜੇਲ ਬ੍ਰੇਕ ਨਾਲ ਕੋਈ ਸਬੰਧ ਨਹੀਂ। ਉਸ ਨੇ ਦੋਸ਼ ਲਾਇਆ ਕਿ ਹੁਣ ਤੱਕ ਨਾਭਾ ਵਿਚ ਕਦੇ ਜੇਲ ਬ੍ਰੇਕ ਨਹੀਂ ਹੋਈ ਹੈ। ਇਹ ਕੇਵਲ ਸਿਆਸੀ ਸਟੰਟ ਸੀ। ਨਾਭਾ ਜੇਲ ਵਿਚ ਨੀਟਾ ਦਿਓਲ ਦੀ ਜਾਨ ਨੂੰ ਸਿਰਫ਼ ਖਤਰਾ ਹੀ ਨਹੀਂ, ਉਸ ਨਾਲ ਕੁੱਝ ਵੀ ਮਾੜਾ ਹੋ ਸਕਦਾ ਹੈ।  ਜੇਲ ਬ੍ਰੇਕ ਕਾਂਡ ਤੋਂ ਬਾਅਦ ਨੀਟਾ ਪੁਲਸ ਕੋਲ ਹੀ ਸੀ। ਖੁਦ ਹੀ ਮੁੜ ਗ੍ਰਿਫ਼ਤਾਰੀ ਪਾ ਦਿੱਤੀ ਕਿਉਂਕਿ ਨੀਟਾ ਦੇ ਮਾਪਿਆਂ ਨੇ ਮਾਣਯੋਗ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰ ਦਿੱਤੀ ਸੀ ਕਿ ਪੁਲਸ ਨੀਟਾ ਨੂੰ ਮਾਰ ਦੇਵੇਗੀ। ਇਸ ਤੋਂ ਤੁਰੰਤ ਬਾਅਦ ਨੀਟਾ ਗ੍ਰਿਫ਼ਤਾਰ ਹੋ ਗਿਆ। ਇਹ ਸਭ ਕੁੱਝ ਕਿਉਂ ਤੇ ਕਿਵੇਂ ਹੋਇਆ? ਕੇਵਲ ਸਿਆਸੀ ਪੁਲਸ ਸਟੰਟ ਸੀ।

Be the first to comment

Leave a Reply