ਪਿੰਡ ਕਰਾਈਵਾਲਾ ਤੋਂ ਦੋ ਹਫਤੇ ਪਹਿਲਾਂ ਲਾਪਤਾ ਹੋਏ ਬੱਚੇ ਸੁਰਿੰਦਰ ਸਿੰਘ ਦੀ ਲਾਸ਼ ਬਰਾਮਦ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਰਾਈਵਾਲਾ ਤੋਂ ਦੋ ਹਫਤੇ ਪਹਿਲਾਂ ਲਾਪਤਾ ਹੋਏ ਬੱਚੇ ਸੁਰਿੰਦਰ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ। ਉਸ ਦੀ ਲਾਸ਼ ਬੋਰੀ ‘ਚੋਂ ਬਰਾਮਦ ਹੋਈ ਹੈ। ਅਜੇ 14 ਦਿਨ ਪਹਿਲਾਂ ਲਾਪਤਾ ਹੋਏ ਦੂਜੇ ਬੱਚੇ ਸੁਰਿੰਦਰ ਸਿੰਘ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਇਸ ਨੂੰ ਲੈ ਕੇ ਅੱਜ ਪਿੰਡ ਵਾਲਿਆਂ ਨੇ ਪੁਲਿਸ ਖ਼ਿਲਾਫ ਧਰਨਾ ਵੀ ਦਿੱਤਾ ਹੈ। ਕਰੀਬ ਦੋ ਹਫਤੇ ਪਹਿਲਾਂ ਵੀ ਇੱਕ 14 ਸਾਲ ਦੇ ਵਿਦਿਆਰਥੀ ਸੁਰਿੰਦਰ ਸਿੰਘ ਨੂੰ ਪਿੰਡ ਤੋਂ ਅਗਵਾ ਕੀਤਾ ਗਿਆ ਸੀ। ਉਸ ਦੇ ਅਗਵਾਕਾਰ ਪਿੰਡ ਵਾਸੀ ਸੋਨੀ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅਗਵਾਕਾਰ ਨੇ ਮੰਨਿਆ ਸੀ ਕਿ ਉਸ ਨੇ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ ਪਰ ਭਾਲ ਦੌਰਾਨ ਅਜੇ ਤਕ ਉਹ ਬੱਚਾ ਪੁਲਿਸ ਨੂੰ ਕਿਸੇ ਵੀ ਰੂਪ ਵਿੱਚ ਨਹੀਂ ਮਿਲਿਆ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸਾਸਨ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਅੱਜ ਮੁੱਖ ਮਾਰਗ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਕਰੀਬ ਪੰਜ ਘੰਟੇ ਧਰਨਾ ਜਾਰੀ ਰਿਹਾ। ਪੁਲਿਸ ਦੇ ਭਰੋਸੇ ਉਪਰੰਤ ਪਿੰਡ ਵਾਸੀਆਂ 4 ਦਿਨ ਦਾ ਸਮਾਂ ਪੁਲਿਸ ਨੂੰ ਦਿੱਤਾ ਕਿ ਬੱਚਿਆਂ ਦੀ ਭਾਲ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਉਹ ਗੁੰਮ ਹੋਏ ਬੱਚੇ ਦੀ ਭਾਲ ਕਰ ਰਹੇ ਹਨ ਤੇ ਹੁਣ ਤੱਕ ਦੋਸ਼ੀ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ।

Be the first to comment

Leave a Reply