ਪਿੰਡ ਕੋਟਬਖਤੂ ਨਜ਼ਦੀਕ ਵਾਪਰਿਆ, ਸੜਕ ਹਾਦਸਾ

ਰਾਮਾਂ ਮੰਡੀ – ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਕੋਟਬਖਤੂ ਨਜ਼ਦੀਕ ਵਾਪਰਿਆ, ਜਿੱਥੇ ਦੋ ਕਾਰਾਂ ‘ਚ ਹੋਈ ਟੱਕਰ ਕਾਰਨ ਇਕ ਸਕੂਲ ਅਧਿਆਪਕ ਦੀ ਕਾਰ ਹਾਦਸਾ ਗ੍ਰਸਤ ਹੋ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਸਪੁੱਤਰ ਹਾਕਮ ਸਿੰਘ ਵਾਸੀ ਹਰਬੰਸ ਨਗਰ ਗਲੀ ਨੰਬਰ 3 ਬਠਿੰਡਾ ਜੋ ਕਿ ਨੇੜਲੇ ਪਿੰਡ ਬੰਗੀ ਕਲਾਂ ਦੇ ਸਰਕਾਰੀ ਸਕੂਲ ਵਿਖੇ ਅਧਿਆਪਕ ਹੈ, ਆਪਣੀ ਫੀਗੋ ਕਾਰ ਨੰਬਰ ਪੀ. ਬੀ 03 ਏ. ਸੀ. 2728 ਰਾਹੀਂ ਬਠਿੰਡਾ ਤੋਂ ਪਿੰਡ ਬੰਗੀ ਕਲਾਂ ਸਕੂਲ ਵੱਲ ਜਾ ਰਿਹਾ ਸੀ, ਜਦ ਉਕਤ ਅਧਿਆਪਕ ਨੇ ਪਿੰਡ ਕੋਟਬਖਤੂ ਵਿਖੇ ਵਿਦਿਆਰਥੀਆਂ ਨੂੰ ਚੜ੍ਹਾ ਰਹੀ ਸਕੂਲ ਵੈਨ ਦੇ ਪਿੱਛੇ ਆਪਣੀ ਕਾਰ ਰੋਕੀ ਤਾਂ ਪਿੱਛਿਓਂ ਇਕ ਤੇਜ਼ ਰਫਤਾਰ ਆ ਰਹੀ ਇਨੋਵਾ ਗੱਡੀ ਅਧਿਆਪਕ ਦੀ ਖੜ੍ਹੀ ਫੀਗੋ ਕਾਰ ਵਿਚ ਵੱਜੀ, ਜਿਸ ਨਾਲ ਫੀਗੋ ਕਾਰ ਅਤੇ ਇਨੋਵਾ ਗੱਡੀ ਦੋਨੋਂ ਬੁਰੀ ਤਰ੍ਹਾਂ ਨਾਲ ਹਾਦਸਾ ਗ੍ਰਸਤ ਹੋ ਗਈਆਂ।

Be the first to comment

Leave a Reply