ਪਿੰਡ ਖਾਨਪੁਰ ਕਲਾਂ ਸਥਿਤ ਬੀ.ਪੀ.ਐੱਸ. ਰਾਜ ਮਹਿਲਾ ਮੈਡੀਕਲ ਕਾਲਜ ਦੇ ਹਸਪਤਾਲ ‘ਚ ਨਵੇਂ ਜੰਮ੍ਹੇ ਬੱਚੇ ਨੂੰ ਬਦਲਣ ਦਾ ਮਾਮਲਾ ਸਾਹਮਣੇ ਆਇਆ

ਟੋਹਾਨਾ — ਪਿੰਡ ਖਾਨਪੁਰ ਕਲਾਂ ਸਥਿਤ ਬੀ.ਪੀ.ਐੱਸ. ਰਾਜ ਮਹਿਲਾ ਮੈਡੀਕਲ ਕਾਲਜ ਦੇ ਹਸਪਤਾਲ ‘ਚ ਨਵੇਂ ਜੰਮ੍ਹੇ ਬੱਚੇ ਨੂੰ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਖਾਨਪੁਰ ਕਲਾਂ ਦੀ ਰਹਿਣ ਵਾਲੀ ਮਹਿਲਾ ਕੋਮਲ ਆਪਣੀ ਡਿਲਵਰੀ ਕਰਵਾਉਣ ਲਈ ਆਪਣੇ ਪਰਿਵਾਰ ਦੇ ਨਾਲ ਸੋਮਵਾਰ ਦੀ ਰਾਤ 9 ਵਜੇ ਆਈ, ਜਿੱਥੇ ਉਸਨੇ ਰਾਤ ਦੇ ਇਕ ਵਜੇ ਲੜਕੇ ਨੂੰ ਜਨਮ ਦਿੱਤਾ। ਪਰ ਸਵੇਰ ਹੋਣ ‘ਤੇ ਹਸਪਤਾਲ ਦੇ ਸਟਾਫ ਨੇ ਬੇਟੀ ਦੇ ਦਿੱਤੀ। ਹੁਣ ਇਸ ਦੀ ਜਾਂਚ ਲਈ ਪਰਿਵਾਰ ਵਾਲੇ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਹਨ।ਵਾਰ ਵਾਲਿਆਂ ਨੇ ਦੱਸਿਆ ਕਿ ਸਟਾਫ ਵਲੋਂ ਲੜਕਾ ਹੋਣ ਦੀ ਵਧਾਈ ਦਿੰਦੇ ਹੋਏ ਉਥੇ ਕੰਮ ਕਰਨ ਵਾਲਿਆਂ ਨੇ ਮਿਠਾਈ ਵੀ ਖਾਧੀ ਅਤੇ ਮੈਡੀਕਲ ਪ੍ਰਸ਼ਾਸਨ ਵਲੋਂ ਲਿਖਤ ਕਾਰਵਾਈ ‘ਚ ਵੀ ਲੜਕਾ ਹੀ ਦਿਖਾਇਆ ਗਿਆ। ਪਰ ਸਵੇਰ ਹੁੰਦੇ ਹੀ ਲੜਕਾ ਲੜਕੀ ‘ਚ ਬਦਲ ਗਿਆ। ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰ ਸਾਰਾ ਦਿਨ ਮੈਡੀਕਲ ਸਟਾਫ ਤੋਂ ਲੈ ਕੇ ਅਧਿਕਾਰੀਆਂ ਤੱਕ ਉਨ੍ਹਾਂ ਦੇ ਚੱਕਰ ਹੀ ਲਗਾਉਂਦਾ ਰਿਹਾ, ਪਰ ਕਿਸੇ ਨੇ ਵੀ ਪੀੜਤ ਪਰਿਵਾਰ ਦੀ ਗੱਲ ਨਹੀਂ ਸੁਣੀ। ਕਿਸੇ ਵੀ ਪਾਸੇ ਗੱਲ ਨਾ ਬਣਦੀ ਦੇਖ ਪਰਿਵਾਰ ਨੇ ਦੇਰ ਰਾਤ ਮੈਡੀਕਲ ਸਟਾਫ ‘ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪੁਲਸ ‘ਚ ਸ਼ਿਕਾਇਤ ਦੇ ਦਿੱਤੀ। ਹੁਣ ਪੁਲਸ ਸਬੂਤਾਂ ਦੀ ਛਾਣਬੀਣ ਕਰਨ ‘ਚ ਲੱਗੀ ਹੈ। ਪੀੜਤ ਪਰਿਵਾਰ ਉਸ ਲੜਕੀ ਨੂੰ ਵੀ ਅਪਨਾਉਣ ਨੂੰ ਤਿਆਰ ਹੈ ਪਰ ਉਹ ਚਾਹੁੰਦੇ ਹਨ ਕਿ ਸੱਚਾਈ ਸਾਹਮਣੇ ਆਏ ਅਤੇ ਦੋਸ਼ੀ ਨੂੰ ਸਜ਼ਾ ਮਿਲੇ।
ਇਸ ਮਾਮਲੇ ‘ਚ ਖਾਨਪੁਰ ਮਹਿਲਾ ਥਾਣੇ ਦੀ ਐੱਸ.ਐੱਚ.ਓ. ਕਮਲੇਸ਼ ਦੇਵੀ ਨੇ ਦੱਸਿਆ ਕਿ ਪੀੜਤ ਪਰਿਵਾਰ ਵਲੋਂ ਮੈਡੀਕਲ ਸਟਾਫ ਦੇ ਖਿਲਾਫ ਬੱਚਾ ਬਦਲਣ ਦੀ ਸ਼ਿਕਾਇਤ ਆਈ ਹੈ ਉਸ ਸ਼ਿਕਾਇਤ ‘ਤੇ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਸਟਾਫ ਨਾਲ ਪੁੱਛਗਿੱਛ ਨੂੰ ਲੈ ਕੇ ਰਿਕਾਰਡ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਜਲਦੀ ਹੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।

Be the first to comment

Leave a Reply