ਪਿੰਡ ਢਾਬ ਘੜਿਆਲ ਵਿਚ ਕਥਿਤ ਤੌਰ ‘ਤੇ 16 ਸਾਲ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ

ਜਲਾਲਬਾਦ  : ਪਿੰਡ ਢਾਬ ਘੜਿਆਲ ਵਿਚ ਕਥਿਤ ਤੌਰ ‘ਤੇ 16 ਸਾਲ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਡਾਕਟਰੀ ਰਿਪੋਰਟ ਤੋਂ ਬਾਅਦ ਹੁਣ ਨਵਾਂ ਮੋੜ ਆ ਗਿਆ ਹੈ ਕਿਉਂਕਿ ਫਰੀਦਕੋਟ ਗੁਰੂਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਡਾਕਟਰਾਂ ਦੇ ਪੈਨਲ ਵਲੋਂ ਜਾਰੀ ਰਿਪਰੋਟ ਅਨੁਸਾਰ ਲੜਕੀ ਨਾਲ ਰੇਪ ਨਹੀਂ ਹੋਇਆ ਹੈ ਜਦਕਿ ਕਤਲ ਦੇ ਕਾਰਨਾਂ ਸੰਬੰਧੀ ਅਜੇ ਸਪੱਸ਼ਟ ਹੋਣਾ ਬਾਕੀ ਹੈ ਕਿ ਲੜਕੀ ਦੀ ਮੌਤ ਕਿਵੇਂ ਹੋਈ। ਉਧਰ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਮੇਜਰ ਸਿੰਘ ਦੇ ਪੇਸ਼ ਹੋਣ ਦੀ ਗੱਲ ਕਹਿ ਰਹੀ ਹੈ ਤਾਂ ਕਿ ਸਾਰੀ ਸਥਿਤੀ ਸਪੱਸ਼ਟ ਹੋ ਸਕੇ।
ਧਿਆਨ ਯੋਗ ਹੈ ਕਿ 25 ਅਕਤੂਬਰ ਨੂੰ ਪਿੰਡ ਢਾਬ ਘੜਿਆਲ ਵਿਚ ਗੈਂਗਰੇਪ ਦੀ ਘਟਨਾ ਦੱਸ ਕੇ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਮੇਜਰ ਸਿੰਘ ਅਤੇ ਦੋ ਹੋਰ ਅਣਪਛਾਤੇ ਸਾਥੀਆਂ ‘ਤੇ 28 ਤਾਰੀਕ ਨੂੰ ਮਾਮਲਾ ਦਰਜ ਕਰਵਾਇਆ ਸੀ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਿਸ ਦਿਨ ਇਹ ਘਟਨਾ ਹੋਈ ਨਾ ਤਾਂ ਉਸ ਦਿਨ ਲੜਕੀ ਦੇ ਪਰਿਵਾਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਨਾ ਹੀ ਲੜਕੀ ਦੀ ਮੌਤ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕੀਤਾ । ਜਦਕਿ ਜਦੋਂ ਲੜਕੀ ਦਾ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਪਿੰਡ ਦੇ ਲੋਕਾਂ ਨੇ ਇਸ ਮਾਮਲੇ ਵਿਚ ਸ਼ੱਕ ਪ੍ਰਗਟ ਕਰਦਿਆਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮੁੱਢਲੀ ਜਾਂਚ ਵਿਚ ਉਨ੍ਹਾਂ ਨੇ ਲੜਕੀ ਦੀ ਮਾਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ। ਹੁਣ ਡਾਕਟਰੀ ਰਿਪੋਰਟ ਵਿਚ ਗੈਂਗਰੇਪ ਦੀ ਗੱਲ ਝੂਠੀ ਸਾਬਤ ਹੋਈ ਹੈ ਅਤੇ ਇਹ ਵੀ ਗੱਲ ਸਾਮਹਣੇ ਆਈ ਹੈ ਕਿ ਲੜਕੀ ਦੇ ਸਰੀਰ ਤੇ ਕਿਧਰੇ ਵੀ ਸੱਟ ਦੇ ਨਿਸ਼ਾਨ ਨਹੀਂ ਹਨ।ਇੱਥੇ ਦੱਸਣਯੋਗ ਹੈ ਕਿ ਜੇਕਰ 25 ਨੂੰ ਲੜਕੀ ਦੀ ਹਾਲਤ ਖਰਾਬ ਸੀ ਤਾਂ ਉਸਨੂੰ 28 ਤਕ ਕਿਸੇ ਹਸਪਤਾਲ ਵਿਚ ਇਲਾਜ ਲਈ ਦਾਖਲ ਕਿÀੁਂ ਨਹੀ ਕਰਵਾਇਆ ਗਿਆ ।
ਉਧਰ ਇਸ ਸਬੰਧੀ ਜਦੋਂ ਡੀ. ਐੱਸ. ਪੀ. ਅਮਰਜੀਤ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਅਜੇ ਮੁੱਢਲੀ ਜਾਂਚ ‘ਤੇ ਹੀ ਕੰਮ ਕਰ ਰਹੀ ਹੈ ਅਤੇ ਲੜਕੇ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਰੀ ਸਥਿਤੀ ਤੋਂ ਪਰਦਾ ਉਠ ਸਕਦਾ ਹੈ।

Be the first to comment

Leave a Reply