ਪਿੰਡ ਮੁਬਾਰਕਪੁਰ ਚੂੰਘਾ ਦੀ ਮਹਿਲਾ ਸਰਪੰਚ ਦੇ ਪਤੀ ਹਰਕੀਰਤ ਸਿੰਘ ਦੇ ਕਤਲ ਦੇ ਇਲਜ਼ਾਮ ਹੇਠ ਲੋੜੀਂਦੇ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ

ਸੰਗਰੂਰ: ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਮੁਬਾਰਕਪੁਰ ਚੂੰਘਾ ਦੀ ਮਹਿਲਾ ਸਰਪੰਚ ਦੇ ਪਤੀ ਹਰਕੀਰਤ ਸਿੰਘ ਦੇ ਕਤਲ ਦੇ ਇਲਜ਼ਾਮ ਹੇਠ ਲੋੜੀਂਦੇ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਹੈਪੀ ਤੇ ਉਸ ਦੇ ਦੂਜੇ ਸਾਥੀ ਗੁਰਦਰਸ਼ਨ ਸਿੰਘ ਸਮੇਤ ਕੁੱਲ ਤਿੰਨ ਗੈਂਗਸਟਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।  ਪੁਲਿਸ ਮੁਤਾਬਕ ਮੁਲਜ਼ਮਾਂ ਨੇ ਮ੍ਰਿਤਕ ਹਰਕੀਰਤ ਸਿੰਘ ਦਾ ਕਤਲ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਦੋ ਹੋਰ ਲੋਕਾਂ ਦਾ ਕਤਲ ਕਰਨ ਦੀ ਯੋਜਨਾ ਵੀ ਬਣਾਈ ਸੀ। ਪੁਲਿਸ ਨੇ ਇਨ੍ਹਾਂ ਨੂੰ ਲੌਂਗੋਵਾਲ ਕੋਲੋਂ ਇੱਕ ਮੁਠਭੇੜ ਦੌਰਾਨ ਵਾਰਦਾਤ ਵਿੱਚ ਖੋਹੀ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਹਰਕੀਰਤ ਸਿੰਘ ਦੇ ਕਤਲ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਵਿੱਚ ਇੱਕ ਕਤਲ ਕਰਨ ਦੀ ਵਾਰਦਾਤ ਨੂੰ ਵੀ ਕਬੂਲਿਆ ਹੈ। ਜ਼ਿਕਰਯੋਗ ਹੈ ਕਿ ਬੀਤੀ 30 ਅਕਤੂਬਰ ਨੂੰ ਆਪਣੇ ਸਕੂਲ ਪੜ੍ਹਾਉਣ ਜਾ ਰਹੇ ਮਾਸਟਰ ਹਰਕੀਰਤ ਸਿੰਘ ਨੂੰ ਪਿੰਡ ਬੁਰਜ ਦੇ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਸ ਦਾ ਇੱਕ ਸਾਥੀ ਅਧਿਆਪਕ ਵੀ ਨਾਲ ਹੀ ਸੀ। ਹਮਲਾਵਰਾਂ ਨੇ ਮਾਸਟਰ ਹਰਕੀਰਤ ਸਿੰਘ ਚੂੰਘਾਂ ਦੇ ਪੰਜ ਗੋਲੀਆਂ ਮਾਰੀਆਂ ਸਨ ਜਿਸ ਕਾਰਨ ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਹਰਕੀਰਤ ਸਿੰਘ ਨਾਲ ਜਾ ਰਿਹਾ ਸਾਥੀ ਅਧਿਆਪਕ ਵੀ ਜ਼ਖਮੀ ਹੋ ਗਿਆ ਸੀ।

Be the first to comment

Leave a Reply