ਪਿੰਡ ਸਲੋਪੁਰ ਦੇ ਕਿਸਾਨ ਦੇ ਅਗਾਂਹਵਧੂ ਪੁੱਤ ਤਕਰੀਬਨ 20 ਲੋਕਾਂ ਨੂੰ ਦੇ ਰਿਹਾ ਹੈ ਰੁਜ਼ਗਾਰ

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਸਲੋਪੁਰ ਦੇ ਕਿਸਾਨ ਦੇ ਅਗਾਂਹਵਧੂ ਪੁੱਤ ਨੇ ਆਪਣੇ ਪੜ੍ਹਾਈ ਲਿਖਾਈ ਨੂੰ ਸਾਰਥਕ ਕਰਦਿਆਂ ਅਜਿਹੀ ਤਰਕੀਬ ਲਾਈ ਕਿ ਨਾਲੇ ਉਹ ਪਹਿਲਾਂ ਤੋਂ ਵੱਧ ਕਮਾਈ ਕਰ ਰਿਹਾ ਹੈ ਤੇ ਤਕਰੀਬਨ 20 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਹੈ। ਗੰਨਾ ਕਿਸਾਨ ਸੁਰਜੀਤ ਸਿੰਘ ਦੇ ਪੁੱਤ ਕੌਸ਼ਲ ਸਿੰਘ ਨੇ ਆਪਣੇ ਗੰਨੇ ਨੂੰ ਚੀਨੀ ਮਿੱਲ ਭੇਜਣ ਦੀ ਥਾਂ ਆਪੇ ਹੀ ਉੱਚ ਗੁਣਵੱਤਾ ਦਾ ਗੁੜ ਬਣਾਉਣ ਦੇ ਉਪਰਾਲੇ ਨੇ ਉਨ੍ਹਾਂ ਦੇ ਨਾਲ-ਨਾਲ ਕਈ ਹੋਰ ਪਰਿਵਾਰਾਂ ਦੇ ਵੀ ਵਾਰੇ ਨਿਆਰੇ ਕਰ ਦਿੱਤੇ ਹਨ। 21 ਸਾਲ ਦਾ ਇਹ ਨੌਜਵਾਨ ਕਿਸਾਨ ਆਪਣੇ ਧੰਦੇ ਤੋਂ ਚੋਖਾ ਮੁਨਾਫਾ ਵੀ ਕਮਾ ਰਿਹਾ ਹੈ। ਗੰਨਾ ਕਿਸਾਨਾਂ ਦਾ ਅੰਤਮ ਪੜਾਅ ਹੁੰਦਾ ਹੈ ਚੀਨੀ ਮਿੱਲ ਤੇ ਉੱਥੇ ਅਕਸਰ ਹੀ ਕਿਸਾਨਾਂ ਨਾਲ ਖੱਜਲ-ਖੁਆਰੀ ਹੁੰਦੀ ਹੈ ਪਰ ਕੌਸ਼ਲ ਸਿੰਘ ਨੇ ਆਪਣੇ ਪਿਤਾ ਨੂੰ ਗੰਨੇ ਦੀ ਖੇਤੀ ਤੋਂ ਬਾਅਦ ਮਿੱਲਾਂ ਦੇ ਧੱਕੇ ਖਾ ਕੇ ਪ੍ਰੇਸ਼ਾਨ ਹੁੰਦਾ ਵੇਖਿਆ ਸੀ। ਇਸ ਲਈ ਉਸ ਨੇ ਕਿਸਾਨਾਂ ਵੱਲੋਂ ਗੰਨੇ ਤੋਂ ਗੁੜ ਬਣਾ ਕੇ ਆਪ ਹੀ ਵੇਚਣ ਤੋਂ ਸਿੱਖਿਆ ਲਈ। ਜਦੋਂ ਉਹ 17 ਸਾਲ ਦਾ ਸੀ ਤਾਂ ਖੇਤੀਬਾੜੀ ਸ਼ੁਰੂ ਕਰ ਦਿੱਤੀ ਤੇ 2 ਸਾਲ ਆਮ ਕਿਸਾਨਾਂ ਵਾਂਗ ਗੁੜ ਵੇਚਿਆ। ਉਸ ਨੇ ਵੀ ਗੰਨੇ ਤੋਂ ਗੁੜ ਬਣਾਇਆ ਤੇ ਇਸ ਨੂੰ ਆਮ ਕਿਸਾਨਾਂ ਵਾਂਗ ਲੀਕ ਤੋਂ ਹਟ ਕੇ ਵੇਚਣਾ ਸ਼ੁਰੂ ਕਰ ਦਿੱਤਾ। ਬੀਤੇ 3 ਸਾਲਾਂ ਤੋਂ ਲਗਾਤਾਰ ਆਪਣੇ ਗੁੜ ਦੀ ਬ੍ਰੈਂਡਿੰਗ ਕਰ ਰਿਹਾ ਹੈ। ਕੌਸ਼ਲ ਸਿੰਘ ਨੇ ਆਪਣੇ ਗੁੜ ਦੀ ‘ਬ੍ਰੈਂਡਿੰਗ’ ਕੀਤੀ ਤੇ ਇਸ ਨੂੰ ਸ਼ਹਿਰਾਂ ਵਿੱਚ ਵੇਚਣਾ ਸ਼ੁਰੂ ਕੀਤਾ। ਕੇਨ ਫਾਰਮਜ਼ (Cane Farms) ਦੇ ਨਾਂ ਤੋਂ ਰਜਿਸਟਰ ਗੁੜ ਬ੍ਰੈਂਡ ਦੇ ਮਾਲਕ ਕੌਸ਼ਲ ਸਿੰਘ ਨੇ ਪੰਜਾਬ ਦੀ ਇਸ ਮਸ਼ਹੂਰ ‘ਮਿੱਠੇ’ ਨੂੰ ਕੌਮਾਂਤਰੀ ਪੱਧਰ ਦੇ ਮਿਆਰਾਂ ਹੇਠ ਤਿਆਰ ਕੀਤਾ ਹੈ। ਕੇਨ ਫਾਰਮਜ਼ ਬ੍ਰਾਂਡ ਦੇ ਗੁੜ ਨੂੰ ਜੀ.ਐਸ.ਟੀ. ਨੰਬਰ ਦੇ ਤਹਿਤ ਵੇਚਿਆ ਜਾਂਦਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਇਸ ਦੀ ਪੈਕਿੰਗ ‘ਤੇ ‘ਬਾਰ-ਕੋਡ’ ਵੀ ਲੱਗਾ ਹੋਇਆ ਹੈ। ਇਹ ਨੌਜਵਾਨ ਉੱਦਮੀ ਫਿਲਹਾਲ ਖੇਤੀਬਾੜੀ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਹੈ। ਆਪਣੀ ਵਿੱਦਿਆ ਨੂੰ ਉਸ ਨੇ ਨਾ ਸਿਰਫ ਆਪਣੇ ਤੇ ਆਪਣੇ ਪਰਿਵਾਰ ਲਈ ਵਰਤਿਆ ਹੈ, ਬਲਕਿ ਕੌਸ਼ਲ ਸਿੰਘ ਦੀ ਇਸ ਪਹਿਲ ਕਾਰਨ ਪਿੰਡ ਵਿੱਚ ਤਕਰੀਬਨ 20-25 ਲੋਕਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਗੁੜ ਬਣਾਉਣ, ਉਸ ਦੀ ਪੈਕਿੰਗ ਤੇ ਲੇਬਲ ਲਾਉਣ ਦਾ ਕੰਮ ਉਸ ਨੇ ਕਾਬਲੀਅਤ ਦੇ ਮੁਤਾਬਕ ਪਿੰਡ ਦੀਆਂ ਔਰਤਾਂ ਦੇ ਬੰਦਿਆਂ ਹਵਾਲੇ ਕੀਤਾ ਹੋਇਆ ਹੈ। ਜਿੱਥੇ ਕੌਸ਼ਲ ਇਨ੍ਹਾਂ ਲੋੜਵੰਦਾਂ ਤੋਂ ਦੀਆਂ ਅਸੀਸਾਂ ਮਿਲ ਰਹੀਆਂ ਹਨ, ਉੱਥੇ ਹੀ ਪਿੰਡ ਵਾਲਿਆਂ ਤੋਂ ਪ੍ਰਸ਼ੰਸਾ ਵੀ ਖੱਟ ਰਿਹਾ ਹੈ। ਦੇਸ਼ ਨੂੰ ਅਜਿਹੇ ਉੱਦਮੀਆਂ ਦੀ ਸਖ਼ਤ ਲੋੜ ਹੈ।

Be the first to comment

Leave a Reply