ਪੀਏਯੂ ਵਿਖੇ 3 ਰੋਜਾ ਸਿਖਲਾਈ ਕੋਰਸ ਦਾ ਉਤਪਾਦਨ

ਲੁਧਿਆਣਾ : ਪੀਏਯੂ ਵਿਖੇ ਅੱਜ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਦੀ ਰੇਖ-ਹੇਠ 3 ਰੋਜਾ ਸਿਖਲਾਈ ਕੋਰਸ ‘ਸਬਜ਼ੀਆਂ, ਫ਼ਲਾਂ ਅਤੇ ਫੁੱਲਾਂ ਦਾ ਉਤਪਾਦਨ ਅਤੇ ਡੱਬਾਬੰਦੀ’ ਬਾਰੇ ਸਮਾਪਤ ਹੋਇਆ । ਇਸ ਵਿੱਚ ਸ਼ਿਮਲਾ ਅਤੇ ਹਿਮਾਚਲ ਪ੍ਰਦੇਸ਼ ਤੋਂ 35 ਅਗਾਂਹਵਧੂ ਕਿਸਾਨ ਬੀਬੀਆਂ ਨੇ ਭਾਗ ਲਿਆ ।
ਫ਼ਲ ਵਿਗਿਆਨੀਆਂ ਨੇ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਬਾਰੇ, ਅੰਬ ਅਤੇ ਲੀਚੀ ਦੀ ਕਾਸ਼ਤ ਦੀਆਂ ਉਤਮ ਤਕਨੀਕਾਂ ਬਾਰੇ, ਫ਼ਲਾਂ ਦੇ ਪੌਦਿਆਂ ਦੀ ਵਿਕਸਿਤ ਤਕਨੀਕਾਂ ਬਾਰੇ ਅਤੇ ਤੁੜਾਈ ਤੋਂ ਬਾਅਦ ਫ਼ਲਾਂ ਦੀ ਸਾਂਭ-ਸੰਭਾਲ ਬਾਰੇ ਚਾਨਣਾ ਪਾਇਆ । ਇਸ ਤੋਂ ਇਲਾਵਾ ਇੱਕ ਕੀਟ ਵਿਗਿਆਨੀ ਨੇ ਮਧੂ ਮੱਖੀ ਪਾਲਣ ਦੇ ਸਹਾਇਕ ਧੰਦੇ ਬਾਰੇ ਵੀ ਦੱਸਿਆ ।
ਸਬਜ਼ੀ ਵਿਗਿਆਨੀਆਂ ਨੇ ਖੇਤੀ ਵਿੱਚ ਵਿਭਿੰਨਤਾ ਲਈ ਸਬਜ਼ੀਆਂ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਸੁਰੰਗਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਜਿਵੇਂ ਕਿ ਟਮਾਟਰਾਂ ਦੀ ਕਾਸ਼ਤ, ਜਾਲੀ ਜਾਂ ਨੈਟ ਹਾਊਸ ਸ਼ਿਮਲਾ ਮਿਰਚ ਦੀ ਕਾਸ਼ਤ ਬਾਰੇ ਵੀ ਜ਼ਿਕਰ ਕੀਤਾ । ਯੂਨੀਵਰਸਿਟੀ ਮਾਹਿਰਾਂ ਨੇ ਖੁੰਬਾਂ ਉਗਾਉਣ ਅਤੇ ਬਾਇਓਗੈਸ ਬਾਰੇ ਵੀ ਗੱਲਬਾਤ ਕੀਤੀ।
ਇਸ ਤੋਂ ਬਾਅਦ ਮਾਹਿਰਾਂ ਨੇ ਖੇਤੀ ਉਤਪਾਦਨ ਵਿੱਚ ਜੈਵਿਕ ਖਾਦਾਂ ਦੀ ਮਹੱਤਤਾ ਬਾਰੇ, ਫ਼ਸਲੀ ਵਿਭਿੰਨਤਾ ਵਿੱਚ ਫੁੱਲਾਂ ਦੀ ਖੇਤੀ ਦੇ ਆਸਾਰ ਬਾਰੇ ਅਤੇ ਜੈਵਿਕ ਖੇਤੀ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਸਿਖਿਆਰਥੀਆਂ ਨੇ ਫ਼ਲਾਂ ਅਤੇ ਸਬਜ਼ੀਆਂ ਦੇ ਫਾਰਮ, ਫ਼ਲ ਖੋਜ ਫਾਰਮ, ਮਧੂ-ਮੱਖੀ ਫਾਰਮ ਅਤੇ ਪੋਸਟ ਹਾਰਵੈਸਟ ਤਕਨਾਲੋਜੀ ਸੈਂਟਰ ਦਾ ਦੌਰਾ ਵੀ ਕੀਤਾ । ਇਸ ਕੋਰਸ ਦਾ ਸੰਚਾਲਨ ਡਾ. ਟੀ ਐਸ ਰਿਆੜ ਅਤੇ ਡਾ. ਰੁਪਿੰਦਰ ਕੌਰ ਨੇ ਕੀਤਾ ।
ਪੀਏਯੂ ਵੱਲੋਂ ਮਾਹਿਰਾਂ ਵਿੱਚੋਂ ਡਾ. ਨਵਪ੍ਰੇਮ ਸਿੰਘ, ਡਾ. ਰਚਨਾ ਅਰੋੜਾ, ਡਾ. ਸੁਖਜੀਤ ਕੌਰ ਜਵੰਦਾ, ਡਾ. ਹਰਸਿਮਰਤ ਕੌਰ, ਡਾ. ਜਸਪਾਲ ਸਿੰਘ, ਡਾ. ਕੁਲਵੀਰ ਸਿੰਘ ਅਤੇ ਡਾ. ਪਰਮਿੰਦਰ ਸਿੰਘ ਹੋਰਾਂ ਨੇ ਸਿਖਲਾਈ ਲੈਣ ਆਈਆਂ ਬੀਬੀਆਂ ਨੂੰ ਖੇਤੀ ਅਤੇ ਇਸਦੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣ ਵਿੱਚ ਅਗਵਾਈ ਕੀਤੀ।

Be the first to comment

Leave a Reply