ਪੀਰ ਨਿਗਾਹੇ ‘ਚ ਦਰਸ਼ਨ ਕਰਨ ਦੇ ਬਾਅਦ ਭਿਆਨਕ ਹਾਦਸਾ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਪਲਟਿਆ

ਊਨਾ—ਊਨਾ ਦੇ ਬੰਗਾਣਾ ਦੇ ਬਿਹਡੁ ‘ਚ ਇਕ ਭਿਆਨਕ ਹਾਦਸਾ ਹੋ ਗਿਆ, ਜਿੱਥੇ ਧਾਰਮਿਕ ਥਾਂ ਪੀਰ ਨਿਗਾਹੇ ‘ਚ ਦਰਸ਼ਨ ਕਰਨ ਦੇ ਬਾਅਦ ਹਮੀਰਪੁਰ ਦੇ ਬਾਬਾ ਬਾਲਕ ਨਾਥ ਦਰਸ਼ਨਾਂ ਦੇ ਲਈ ਜਾ ਰਹੇ ਪੰਜਾਬ ਦੇ ਬਠਿੰਡਾ ਤੋਂ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ। ਜਿਸ ‘ਚ ਕਰੀਬ 8 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ‘ਚ ਕਰੀਬ 50 ਲੋਕ ਸਵਾਰ ਸੀ। ਹਾਦਸੇ ਦਾ ਕਾਰਨ ਟੈਂਪੂ ਦਾ ਓਵਰਲੋਡ ਹੋਣਾ ਦੱਸਿਆ ਜਾ ਰਿਹਾ ਹੈ। ਹੁਣ ਤੱਕ ਘਟਨਾ ਵਾਲੀ ਥਾਂ ‘ਤੇ ਕਿਸੇ ਪ੍ਰਕਾਰ ਦੀ ਕੋਈ ਮਦਦ ਨਹੀਂ ਪਹੁੰਚ ਸਕੀ ਹੈ ਅਤੇ ਨਾ ਹੀ ਐਂਬੂਲੈਂਸ ਮੌਕੇ ‘ਤੇ ਪਹੁੰਚੀ। ਇਹ ਹਾਦਸਾ ਵੀਰਵਾਰ ਸਵੇਰੇ ਕਰੀਬ 10 ਵਜੇ ਬਿਹਡੁ ਦੇ ਕੋਲ ਹੋਇਆ।

Be the first to comment

Leave a Reply