ਪੀ.ਏ.ਯੂ ਕਿਸਾਨ ਮੇਲੇ ਤੇ ਸਾਦੇ ਵਿਆਹ ਸਾਦੇ ਭੋਗ ਦੀ ਮੁਹਿੰਮ ਲਈ ਹਜ਼ਾਰਾਂ ਕਿਸਾਨਾਂ ਨੇ ਪਾਈ ਸਹੀ

ਲੁਧਿਆਣਾ  : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੋ ਰੋਜਾ ਕਿਸਾਨ ਮੇਲੇ ਸਮੇਂ ਇਸ ਸਾਲ ਦੇ ਸੁਨੇਹੇ- ‘ਸਾਦੇ ਵਿਆਹ, ਸਾਦੇ ਭੋਗ- ਨਾ ਕਰਜ਼ਾ, ਨਾ ਚਿੰਤਾ ਰੋਗ’ ਨੂੰ ਕਿਸਾਨਾਂ ਵਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ। ਇਸ ਮੌਕੇ ਤੇ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਤੇ ਸਭਿਆਚਾਰ ਵਿਭਾਗ ਵਲੋਂ ੭੨ ਪੰਨਿਆਂ ਦੀ ਇੱਕ ਪੁਸਤਕ ‘ਸਾਦੇ ਵਿਆਹ, ਸਾਦੇ ਭੋਗ’ ਪੰਜਾਬ ਦੇ ਵਿਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਰਿਲੀਜ ਕੀਤੀ। ਇਸ ਵਿੱਚ ੨੪ ਨਿੱਕੇ-ਨਿੱਕੇ ਲੇਖਾਂ ਰਾਹੀਂ ਸਾਦੇ ਵਿਆਹ ਕਰਨ ਦੇ ਢੰਗ ਦਸੇ ਗਏ ਹਨ ਅਤੇ ਵਿਖਾਵੇ ਤਿਆਗ ਕੇ ਸਾਦਗੀ ਭਰਿਆ ਜੀਵਨ ਜੀਉਣ ਦੀ ਪ੍ਰੇਰਣਾ ਕੀਤੀ ਗਈ ਹੈ। ਡਾ. ਸਰਬਜੀਤ ਸਿੰਘ, ਪ੍ਰੋਫੈਸਰ ਪੱਤਰਕਾਰੀ ਨੇ ਦਸਿਆ ਕਿ ੩੦੦੦ ਤੋਂ ਵੱਧ ਕਿਸਾਨਾਂ ਨੇ ਵੱਡੇ-ਵੱਡੇ ਬੈਨਰਾਂ ਤੇ ਹਸਤਾਖਰ ਕੀਤੇ ਕਿ ਉਹ ਆਪਣੇ ਪਰਿਵਾਰਾਂ ਵਿੱਚ ਸਾਦੇ ਵਿਆਹ ਦੀ ਰੀਤ ਚਲਾਉਣਗੇ ਨਾਲ ਹੀ ਆਪੋ-ਆਪਣੇ ਪਿੰਡਾਂ ਵਿੱਚ ਵੀ ਇਸ ਲਹਿਰ ਨੂੰ ਪ੍ਰਚੰਡ ਕਰਨਗੇ। ਇਸ ਮੌਕੇ ਤੇ ੩੫ ਸਾਲ ਦੀ ਉਮਰ ਤੋਂ ਘੱਟ ਪੇਂਡੂ ਨੌਜਵਾਨਾਂ ਨੂੰ ਕਿਸਾਨ ਖੁਦਕੁਸ਼ੀਆਂ ਰੋਕਣ ਵਿੱਚ ਸਹਿਯੋਗ ਦੇਣ ਲਈ ਵਲੰਟੀਅਰ ਬਣਨ ਲਈ ਫਾਰਮ ਭਰਵਾਏ ਗਏ। ਇੱਥੇ ਇਹ ਵਰਨਣ ਯੋਗ ਹੈ ਕਿ ਯੂਨੀਵਰਸਿਟੀ ਵਲੋਂ ਪੇਂਡੂ ਨੌਜਵਾਨਾਂ ਨੂੰ ਮਨੋਵਿਗਿਆਨਕ ਮੁੱਢਲੀ ਸਹਾਇਤਾ ਦੀ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ।

Be the first to comment

Leave a Reply