ਪੀ. ਐੈੱਸ. ਐੈੱਸ. ਐੈੱਸ. ਐੈੱਸ ਤਹਿਤ ਚੁਣੇ ਗਏ ਵਿਦਿਆਰਥੀਆਂ ਨਾਲ ਹੋਇਆ ਧੋਖਾ

ਜੰਮੂ— ਪ੍ਰਧਾਨ ਮੰਤਰੀ ਸਪੈਸ਼ਲ ਸਕਾਲਰਸ਼ਿਪ ਸਕੀਮ ਤਹਿਤ ਰਾਜਸਥਾਨ ਦੀ ਸੁਰੇਸ਼ ਗਿਆਨ ਯੂਨੀਵਰਸਿਟੀ ‘ਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਧੋਖਾ ਹੋਇਆ ਹੈ। ਵਿਦਿਆਰਥੀਆਂ ਨੂੰ ਹੋਸਟਲ ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਇਸ ਘਟਨਾ ‘ਚ ਜੰਮੂ ਕਸ਼ਮੀਰ ਦੇ ਸਿੱਖਿਆ ਮੰਤਰੀ ਅਤੇ ਏ. ਆਈ. ਸੀ. ਟੀ. ਈ. ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਆਲ ਇੰਡੀਆ ਕਾਊਂਸਲਿੰਗ ਆਫ ਟੈਕਨੀਕਲ ਐਜ਼ੂਕੇਸ਼ਨ ਨੇ ਉਨ੍ਹਾਂ ਦੀ ਸਕਾਲਰਸ਼ਿਪ ਜਾਰੀ ਨਹੀਂ ਕੀਤੀ, ਜਿਸ ਕਰਕੇ ਇਹ ਸਭ ਹੋਇਆ।
ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਏਜੰਟਾਂ ਅਤੇ ਐੈੱਨ. ਜੀ. ਓਸ. ਨੇ ਬੇਵਕੂਫ ਬਣਾਇਆ ਹੈ। ਉਨ੍ਹਾਂ ਦਾ ਕਹਿਣਾ ‘ਤੇ ਵਿਦਿਆਰਥੀਆਂ ਨੇ ਅਜਿਹੇ ਕਾਲਜਾਂ ‘ਚ ਦਾਖਲੇ ਲਏ ਹਨ, ਜੋ ਯੂ. ਜੀ. ਸੀ. ਤਹਿਤ ਨਹੀਂ ਆਉਂਦੇ ਹਨ ਅਤੇ ਨਾ ਹੀ ਪੀ. ਐੈੱਸ. ਐੱਸ. ਐੈੱਸ. ਐੈੱਸ. ਦੇ ਨਿਯਮਾਂ ਨੂੰ ਪੂਰਾ ਕਰਦੇ ਹਨ। ਹੁਣ ਚਾਰ ਹਜ਼ਾਰ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗਿਆ ਹੈ। ਬੱਚਿਆਂ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਸਾਲ 2014-15 ਅਤੇ 2015-16 ‘ਚ ਪੀ. ਐੈੱਸ. ਐੈੱਸ. ਐੈੱਸ. ਐੈੱਸ. ਤਹਿਤ ਦਾਖਲੇ ਲਏ ਸਨ ਅਤੇ ਅੱਜ ਉਨ੍ਹਾਂ ਦੇ ਬੱੱਚਿਆਂ ਦੇ ਫੰਡਜ਼ ਜਾਰੀ ਨਹੀਂ ਕੀਤੇ ਗਏ ਹਨ।
ਏ. ਆਈ. ਸੀ. ਟੀ. ਈ. ਦੇ ਚੇਅਰਮੈਨ ਅਨਿਲ ਡੀ. ਨੇ ਕਿਹਾ ਹੈ ਕਿ ਵਿਦਿਆਰਥੀਆਂ ਨੇ ਦਾਖਲੇ ਏਜੰਟਾਂ ਰਾਹੀਂ ਲਏ ਸਨ ਹੁਣ ਇਸ ਲਈ ਏ.ਆਈ.ਸੀ.ਟੀ.ਈ. ਜਿੰਮੇਵਾਰ ਨਹੀਂ ਹਨ। ਇਨ੍ਹਾਂ ਨੇ ਏਜੰਟਾਂ ਰਾਹੀਂ ਦਾਖਲੇ ਲਏ, ਜਦੋਂਕਿ ਸੀਨੀਅਰ ਉਚਿੱਤ ਕਾਊਂਸਲਿੰਗ ਅਤੇ ਪ੍ਰਕਿਰਿਆ ਬਣਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੂਰਖ ਬਣਾਇਆ ਗਿਆ ਹੈ

Be the first to comment

Leave a Reply