ਪੀ.ਵੀ ਸਿੰਧੂ ਨੇ ਦੱਸੀ ਹਾਰ ਦੀ ਅਸਲੀ ਵਜ੍ਹਾ

ਨਵੀਂ ਦਿੱਲੀ  –  ਭਾਰਤੀ ਸਟਾਰ ਸ਼ਟਲਰ ਵਰਲਡ ਨੰਬਰ-4 ਪੀ.ਵੀ. ਸਿੱਧੂ ਨੇ ਵਰਲਡ ਚੈਂਪਿਅਨਸ਼ਿਪ ਦੇ ਫਾਇਨਲ ‘ਚ ਆਪਣੀ ਹਾਰ ਦੀ ਵਜ੍ਹਾ ਦੱਸੀ ਹੈ। ਨੋਜੋਮੀ ਓਕੁਹਾਰਾ ਖਿਲਾਫ ਖਿਤਾਬੀ ਮੁਕਾਬਲੇ ਦੇ ਆਖਰੀ ਪਲਾਂ ‘ਚ ਇਤਿਹਾਸਿਕ ਸੋਨ ਤਗਮਾ ਉਨ੍ਹਾਂ ਦੇ ਹੱਥੋਂ ਫਿਸਲ ਗਿਆ ਸੀ। 22 ਸਾਲ ਦੀ ਬੈਡਮਿੰਟਨ ਸਟਾਰ ਸਿੱਧੂ ਨਿਰਣਾਇਕ ਖੇਡ ‘ਚ 20-20 ਦੇ ਅੰਕ ‘ਤੇ ਅਹਿਮ ਗਲਤੀ ਦਾ ਜਿਕਰ ਕਰਦੇ ਹੋਏ ਕਿਹਾ ਕਿ ਮੈਂ ਦੁਖੀ ਹਾਂ। ਤੀਸਰੇ ਗੇਮ ‘ਚ 20-20 ਅੰਕ ਉੱਤੇ ਇਹ ਮੈਚ ਕਿਸੇ ਦਾ ਵੀ ਸੀ। ਦੋਵਾਂ ਖਿਡਾਰੀਆਂ ਦਾ ਟੀਚਾ ਸੋਨ ਤਗਮਾ ਸੀ ਅਤੇ ਮੈਂ ਇਸ ਦੇ ਬਹੁਤ ਕਰੀਬ ਸੀ, ਪਰ ਆਖਰੀ ਪਲ ‘ਚ ਸਭ ਕੁੱਝ ਬਦਲ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਰਾਉਣਾ ਆਸਾਨ ਨਹੀਂ ਹੈ। ਜਦੋਂ ਵੀ ਅਸੀ ਖੇਡੇ, ਤਾਂ ਉਹ ਆਸਾਨ ਮੁਕਾਬਲਾ ਨਹੀਂ ਰਿਹਾ, ਉਹ ਬਹੁਤ ਮੁਸ਼ਕਲ ਸੀ। ਮੈਂ ਕਦੇ ਉਨ੍ਹਾਂ ਨੂੰ ਹਲਕੇ ‘ਚ ਨਹੀਂ ਲਿਆ। ਅਸੀਂ ਕਦੇ ਕੋਈ ਸ਼ਟਲ ਨਹੀਂ ਛੱਡੀ। ਮੈਂ ਮੈਚ ਦੇ ਲੰਬੇ ਸਮਾਂ ਤਕ ਖੇਡਣ ਲਈ ਤਿਆਰ ਸੀ, ਪਰ ਮੈਨੂੰ ਲੱਗਦਾ ਹੈ ਕਿ ਇਹ ਮੇਰਾ ਦਿਨ ਨਹੀਂ ਸੀ। 1 ਘੰਟੇ 49 ਮਿੰਟ ਤਕ ਚਲੇ ਮੈਚ ਦੇ ਬਾਰੇ ‘ਚ ਹੈਦਰਾਬਾਦ ਦੀ ਖਿਡਾਰੀ ਨੇ ਕਿਹਾ ਕਿ ਇਹ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਕਾਫ਼ੀ ਔਖਾ ਮੈਚ ਸੀ। ਇਹ ਮੁਕਾਬਲਾ ਇਸ ਟੂਰਨਾਮੈਂਟ ਦਾ ਸਭ ਤੋਂ ਲੰਬੇ ਸਮਾਂ ਤੱਕ ਚਲਣ ਵਾਲਾ ਮੈਚ ਸੀ। ਸਿੱਧੂ ਨੇ ਕਿਹਾ ਕਿ ਕੁਲ ਮਿਲਾ ਕੇ ਵਿਸ਼ਵ ਚੈਂਪਿਅਨਸ਼ਿਪ ਦਾ ਫਾਇਨਲ ਭਾਰਤੀਆਂ ਲਈ ਸੰਤੋਸ਼ਜਨਕ ਰਿਹਾ।

Be the first to comment

Leave a Reply

Your email address will not be published.


*