ਪੁਲਸ ਨੇ ਰਾਮ ਰਹੀਮ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਰਮੇਸ਼ ਕੁਮਾਰ ਨੂੰ ਫੇਤਹਾਬਾਦ ਤੋਂ ਗ੍ਰਿਫਤਾਰ ਕੀਤਾ

ਚੰਡੀਗੜ੍ਹ — ਪੁਲਸ ਲਗਾਤਾਰ ਕੋਈ ਨਾ ਕੋਈ ਹਿੰਸਾ ਦਾ ਦੋਸ਼ੀ ਗ੍ਰਿਫਤਾਰ ਕਰ ਰਹੀ ਹੈ। ਹੁਣ ਪੁਲਸ ਨੇ ਰਾਮ ਰਹੀਮ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਰਮੇਸ਼ ਕੁਮਾਰ ਨੂੰ ਫੇਤਹਾਬਾਦ ਤੋਂ ਗ੍ਰਿਫਤਾਰ ਕੀਤਾ ਹੈ। ਰਮੇਸ਼ ਨੂੰ ਪੰਚਕੂਲਾ ‘ਚ ਹੋਈ ਹਿੰਸਾ ਅਤੇ ਦੇਸ਼ਧ੍ਰੋਹ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਰਮੇਸ਼ ਸਿਰਸਾ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਹੈ। ਪੰਚਕੂਲਾ ਪੁਲਸ ਰਮੇਸ਼ ਨੂੰ ਅੱਜ ਪੰਚਕੂਲਾ ਕੋਰਟ ‘ਚ ਪੇਸ਼ ਕਰੇਗੀ। ਪੁਲਸ ਦੀ ਹਿੰਸਾ ਦੀ ਮੋਸਟਵਾਂਟਿਡ ਸੂਚੀ ‘ਚ ਰਾਮ ਰਹੀਮ ਦਾ ਕਰੀਬੀ ਰਮੇਸ਼ ਵੀ ਸ਼ਾਮਲ ਹੈ। ਪੁਲਸ ਦੋਸ਼ੀ ਦੀ ਵਧ ਤੋਂ ਵਧ ਰਿਮਾਂਡ ਲੈਣ ਦੀ ਤਿਆਰੀ ਕਰ ਰਹੀ ਹੈ। ਰਿਮਾਂਡ ਦੌਰਾਨ ਦੋਸ਼ੀ ਤੋਂ ਵਧ ਤੋਂ ਵਧ ਜਾਣਕਾਰੀਆਂ ਮਿਲ ਸਕਦੀਆਂ ਹਨ। ਇਸ ਦੇ ਨਾਲ ਹੀ ਰਾਮ ਰਹੀਮ ਦੇ ਕਰੀਬੀ ਪਵਨ ਇੰਸਾ ਨੂੰ ਗ੍ਰਿਫਤਾਰ ਕੀਤਾ ਸੀ। ਪਵਨ ਨੂੰ ਪੰਜਾਬ ਦੇ ਲਾਲੜੂ ਦੇ ਕੋਲ ਡ੍ਰਾਈਵ ਇਨ 22 ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕੋਰਟ ‘ਚ ਪੇਸ਼ ਕਰਨ ਤੋਂ ਬਾਅਦ ਉਸਨੂੰ 5 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੇ ਦੌਰਾਨ ਪਵਨ ਇੰਸਾ ਦੇ ਕਈ ਅਹਿਮ ਖੁਲਾਸੇ ਕੀਤੇ ਹਨ।

Be the first to comment

Leave a Reply