ਪੁਲਸ ਨੇ 276 ਬੋਤਲਾਂ ਸ਼ਰਾਬ ਦੇਸੀ ਬਰਾਮਦ

ਸੰਗਰੂਰ –  ਸੰਗਰੂਰ ਪੁਲਸ ਨੇ 276 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ  ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਸੋਹਣ ਲਾਲ ਨੇ ਬੱਸ ਅੱਡੇ ਨਾਗਰਾ ਵਿਖੇ ਨਾਕੇ ਦੌਰਾਨ ਇਕ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਚਾਲਕ ਤੇ ਉਸ ਦਾ ਸਾਥੀ ਕਾਰ ਖਤਾਨਾਂ ‘ਚ ਛੱਡ ਕੇ ਫਰਾਰ ਹੋ ਗਏ। ਜਦੋਂ ਕਾਰ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 23 ਪੇਟੀਆਂ (276 ਬੋਤਲਾਂ) ਠੇਕਾ ਸ਼ਰਾਬ ਦੇਸੀ ਬਰਾਮਦ ਹੋਈ। ਕਾਰ ਨੂੰ ਕਬਜ਼ੇ ‘ਚ ਲੈ ਕੇ ਕਾਰ ਚਾਲਕ ਤੇ ਉਸ ਦੇ ਸਾਥੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

Be the first to comment

Leave a Reply